Patiala Sex Racket News: ਨਾਭਾ ਪੁਲਿਸ ਨੇ ਕਰਫਿਊ ਦੌਰਾਨ ਮਾਰਿਆ ਛਾਪਾ, 5 ਜਾਣਿਆ ਨੂੰ ਇਤਰਾਜ਼ਯੋਗ ਹਾਲਤ ਵਿੱਚ ਕੀਤਾ ਕਾਬੂ

patiala-sex-racket-news-nabha-police-raid-during-curfew

Patiala Sex Racket News: ਸਥਾਨਕ ਕੁਤਵਾਲੀ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਭੀੜ-ਭੜਕੇ ਵਾਲੀ ਆਬਾਦੀ ਪਾਂਡੂਸਰ ਮੁਹੱਲੇ ‘ਚ ਲੰਮੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਡੀ.ਐੱਸ.ਪੀ. ਥਿੰਦ ਨੇ ਦੱਸਿਆ ਕਿ ਸਵਰਗਵਾਸੀ ਭੁਪਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ (45) ਦੇ ਘਰੋਂ ਛਾਪਾਮਾਰੀ ਦੌਰਾਨ ਇਕ ਮਹਿਲਾ ਮਨਜੀਤ ਕੌਰ ਪਤਨੀ ਬਲਵੰਤ ਸਿੰਘ ਵਾਸੀ ਅਲਹੋਰਾਂ ਗੇਟ, ਤਿੰਨ ਨੌਜਵਾਨਾਂ ਜਸਪ੍ਰੀਤ ਸਿੰਘ ਪੁੱਤਰ ਸੰਤ ਰਾਮ ਵਾਸੀ ਦੁੱਲਦੀ, ਦੀਪੂ ਪੁੱਤਰ ਸੋਹਨ ਲਾਲ ਦੁਲੱਦੀ ‘ਤੇ ਬਲਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਦੁਲੱਦੀ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: Corona in Amritsar: ਅੰਮ੍ਰਿਤਸਰ ਵਿੱਚ Corona ਦਾ ਕਹਿਰ, ਸਭ ਤੋਂ ਘੱਟ ਉਮਰ ਵਾਲਾ Corona Positive ਕੇਸ ਆਇਆ ਸਾਹਮਣੇ

ਇਨ੍ਹਾਂ ਪੰਜਾਂ ਦੇ ਖਿਲਾਫ ਈ-ਮੋਰਲ ਟ੍ਰੈਫਿਕ ਐਕਟ ਦੀਆਂ ਵੱਖ-ਵੱਖ ਧਰਾਵਾਂ ਅਤੇ ਕਰਫਿਊ ਦੀ ਉਲੰਘਣਾ ਕਰਕੇ ਧੰਦਾ ਚਲਾਉਣ ਦੇ ਦੋਸ਼ ‘ਚ ਧਾਰਾ 188 ਆਈ.ਪੀ.ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਜਾਂਚ ‘ਚ ਸਾਹਮਣੇ ਆਇਆ ਕਿ ਇਹ ਦੇਹ ਵਪਾਰ ਦਾ ਅੱਡਾ ਪੁਲਸ ਨੂੰ ਚਕਮਾ ਦੇ ਕੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਧੰਦੇ ‘ਚ ਕਈ ਪ੍ਰਮੁੱਖ ਹਸਤੀਆਂ ਜਾ ਸ਼ਾਮਲ ਹੋਣਾ ਵੀ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਕਦੇ ਵੀ ਇਸ ਘਰ ‘ਚ ਛਾਪਾਮਾਰੀ ਨਹੀਂ ਹੋਈ। ਗੁਆਂਢੀਆਂ ਦਾ ਕਹਿਣਾ ਹੈ ਕਿ ਅਸੀਂ ਲੰਮੇ ਅਰਸੇ ਤੋਂ ਪਰੇਸ਼ਾਨ ਸੀ ਪਰ ਹੁਣ ਪੁਲਸ ਨੇ ਅੱਡੇ ਦਾ ਪਰਦਾਫਾਸ਼ ਕਰਕੇ ਚੰਗਾ ਕਦਮ ਚੁੱਕਿਆ ਹੈ। ਐੱਸ.ਐੱਚ.ਓ. ਕੁਮਾਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ