Corona Outbreak in Jalandhar: ਜਲੰਧਰ ਦੇ ਵਿੱਚ Corona ਦਾ ਕਹਿਰ, 3 ਹੋਰ CoronaPositive ਕੇਸ ਆਏ ਸਾਹਮਣੇ

3-new-corona-cases-in-jalandhar

Corona Outbreak in Jalandhar: ਚੀਨ ਤੋਂ ਸ਼ੁਰੂ ਹੋਇਆ Coronavirus ਜਿੱਥੇ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ Coronavirus ਲਈ ਜਕੜ ‘ਚ ਹਨ। ਪੰਜਾਬ ‘ਚ ਵੀ Coronavirus ਨੇ ਆਪਣੇ ਪੈਰ ਪਸਾਰ ਲਏ ਹਨ। ਨਵਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 3 ਮਰੀਜ਼ Corona ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ 65 ਸਾਲਾ ਔਰਤ ਮਕਸੂਦਾ ਦੀ ਹੈ, 42 ਸਾਲਾ ਔਰਤ ਭੈਰੋ ਬਾਜ਼ਾਰ ਦੀ ਹੈ ਅਤੇ ਤੀਜਾ ਨੌਜਵਾਨ 53 ਸਾਲਾ ਪੁਰਾਣੀ ਸਬਜ਼ੀ ਮੰਡੀ ਦਾ ਹੈ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦੇ ਨਾਲ ਹੋਈ ਪਹਿਲੀ ਮੌਤ

ਅੱਜ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਹਸਪਤਾਲ ‘ਚ ਇਨ੍ਹਾਂ ਤਿੰਨਾਂ ਉਕਤ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅੱਜ ਗੁਰੂ ਨਾਨਕ ਹਸਪਤਾਲ ਦੀ ਲੈਬੋਰਟਰੀ ‘ਚ ਕੁੱਲ 98 ਟੈਸਟ ਕੀਤੇ ਗਏ, ਜਿਨ੍ਹਾਂ ‘ਚੋਂ 4 ਦੀਆਂ ਰਿਪੋਰਟਾਂ (3 ਜਲੰਧਰ + 1 ਅੰਮ੍ਰਿਤਸਰ) ਪਾਜ਼ੇਟਿਵ ਆਈਆਂ ਹਨ। ਕੀਤੇ ਗਏ ਟੈਸਟਾਂ ‘ਚੋਂ 94 ਟੈਸਟ ਨੈਗੇਟਿਵ ਆਏ ਹਨ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ