ਪੰਜਾਬ ਨੇ 24 ਘੰਟਿਆਂ ਵਿੱਚ 1273 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

Punjab records 1273 covid-19 cases in 24 hours

ਪੰਜਾਬ ਨੇ ਪਿਛਲੇ 24 ਘੰਟਿਆਂ ਵਿੱਚ  1273 ਨਵੇਂ ਕੋਵਿਡ-19 ਮਾਮਲੇ, 60 ਮੌਤਾਂ ਦੀ ਰਿਪੋਰਟ ਕੀਤੀ ਹੈ।

ਪੰਜਾਬ ‘ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15219 ਤੱਕ ਪਹੁੰਚ ਗਿਆ ਹੈ। ਰਾਜ ‘ਚ ਕੁੱਲ 5,82,081 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ ਇਸ ਬਿਮਾਰੀ ਨੂੰ ਅੱਜ 2642 ਮਰੀਜ਼ਾਂ ਨੇ ਮਾਤ ਦਿੱਤੀ ਹੈ ਜਿਸ ਦੇ ਚੱਲਦੇ 5,48,316 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 18,546 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ।

ਅੰਮ੍ਰਿਤਸਰ 6, ਬਰਨਾਲਾ 1, ਬਠਿੰਡਾ 5, ਫਰੀਦਕੋਟ 1, ਫਾਜ਼ਿਲਕਾ 2, ਫਿਰੋਜ਼ਪੁਰ 1, ਗੁਰਦਾਸਪੁਰ 3, ਹੁਸ਼ਿਆਰਪੁਰ 2, ਜਲੰਧਰ 7, ਕਪੂਰਥਲਾ 1, ਲੁਧਿਆਣਾ 6, ਮਾਨਸਾ 1, ਮੋਗਾ 3, ਐੱਸ.ਏ.ਐੱਸ ਨਗਰ 5, ਸ੍ਰੀ ਮੁਕਤਸਰ ਸਾਹਿਬ 2, ਪਠਾਨਕੋਟ 2, ਪਟਿਆਲਾ 5, ਰੋਪੜ 1, ਸੰਗਰੂਰ 3 ਐੱਸ. ਬੀ. ਐੱਸ. ਨਗਰ 1 ਅਤੇ ਤਰਨਤਾਰਨ ‘ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ