Corona in Amritsar: ਅੰਮ੍ਰਿਤਸਰ ਵਿੱਚ Corona ਦਾ ਕਹਿਰ, ਸਭ ਤੋਂ ਘੱਟ ਉਮਰ ਵਾਲਾ Corona Positive ਕੇਸ ਆਇਆ ਸਾਹਮਣੇ

one-more-corona-positive-patient-in-amritsar

Corona in Amritsar: ਜ਼ਿਲ੍ਹੇ ‘ਚ Coronavirus ਦੇ ਮਰੀਜ਼ਾਂ ਦੀ ਸੰਖਿਆਂ ਲਗਾਤਾਰ ਵਧਦੀ ਜਾ ਰਹੀ ਹੈ। ਨਵੇਂ ਮਾਮਲੇ ‘ਚ ਜੰਡਿਆਲਾ ਦੇ 23 ਸਾਲਾ ਲੜਕੇ ਦੀ ਅੱਜ Corona ਪਾਜ਼ੇਟਿਵ ਰਿਪੋਰਟ ਆਈ ਹੈ। ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਿਲ ਕੀਤਾ ਗਿਆ ਹੈ ਜਦੋਂਕਿ ਉਸ ਦੇ ਰਿਸ਼ਤੇਦਾਰਾਂ ਨੂੰ ਦੂਜੇ ਵਾਰਡ ‘ਚ ਆਈਸੋਲੇਟ ਕੀਤਾ ਗਿਆ ਹੈ। ਜੰਡਿਆਲਾ ਦਾ ਰਹਿਣ ਵਾਲਾ ਇਹ ਨੌਜਵਾਨ ਜ਼ਿਲ੍ਹੇ ‘ਚ ਸਭ ਤੋਂ ਘੱਟ ਉਮਰ ਦਾ Corona ਪਾਜ਼ੇਟਿਵ ਮਰੀਜ਼ ਹੈ। ਵਿਭਾਗ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਸਰਕਾਰੀ ਮੈਡੀਕਲ ਕਾਲੇਜ ਲਈ ਲੈਬੋਰਟਰੀ ‘ਚ ਭੇਜੇ ਜਾਣਗੇ।

ਇਹ ਵੀ ਪੜ੍ਹੋ: Corona in Punjab: ਰੋਪੜ ਵਿੱਚ COVID19 ਦਾ ਕਹਿਰ, Corona ਦੇ ਪਹਿਲੇ ਮਰੀਜ਼ ਦੀ ਮੌਤ

ਜਾਣਕਾਰੀ ਅਨੁਸਾਰ 23 ਸਾਲਾ ਨੌਜਵਾਨ 19 ਮਾਰਚ ਨੂੰ ਇੰਗਲੈਂਡ ਤੋਂ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਆਇਆ ਸੀ, ਜਦੋਂ ਏਅਰਪੋਰਟ ‘ਤੇ ਉਕਤ ਨੌਜਵਾਨ ਦੀ ਸਕ੍ਰੀਨਿੰਗ ਕੀਤੀ ਗਈ ਤਾਂ ਉਸ ‘ਚ ਕੋਈ ਵੀ Corona ਦਾ ਲੱਛਣ ਨਹੀਂ ਪਾਇਆ ਗਿਆ ਸੀ। ਜਦੋਂ ਬੀਤੇ ਦਿਨੀਂ ਉਕਤ ਨੌਜਵਾਨ ‘ਚ Coronavirus ਦੇ ਲੱਛਣ ਨੂੰ ਦੇਖਦਿਆਂ ਉਸ ਨੂੰ ਗੁਰੂ ਨਾਨਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਿਲ ਕਰਵਾਇਆ ਗਿਆ ਤਾਂ ਉੱਥੇ ਉਕਤ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ। ਮੈਡੀਕਲ ਕਾਲੇਜ ਦੀ ਲੈਬੋਰਟਰੀ ‘ਚ ਅੰਮ੍ਰਿਤਸਰ ਦੇ ਕੁੱਲ 32 ਸੈਂਪਲ ਲਏ ਗਏ ਸਨ, ਜਿਨ੍ਹਾਂ ‘ਚੋਂ 31 ਦੀ ਰਿਪੋਰਟ ਨੈਗੇਟਿਵ ਆਈ ਹੈ।

Amritsar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ