Corona in Punjab: ਪੰਜਾਬ ਦੇ ਢਿੱਲਵਾਂ ਇਲਾਕੇ ਵਿਹਾ Corona ਦੇ 4 ਸ਼ੱਕੀ ਮਰੀਜ਼ ਆਏ ਸਾਹਮਣੇ

4-suspected-corona-patients-in-punjab

Corona in Punjab: ਪੰਜਾਬ ਵਿਚ ‘Coronavirus’ ਦੇ ਵਧ ਰਹੇ ਕੇਸਾਂ ਦਰਮਿਆਨ ਹੁਣ ਹਲਕਾ ਭੁਲੱਥ ਦੇ ਢਿੱਲਵਾਂ ਇਲਾਕੇ ਤੋਂ Coronavirus ਦੇ 4 ਸ਼ੱਕੀ ਮਰੀਜ਼ ਮਿਲੇ ਹਨ। ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਚਾਰੇ ਵਿਅਕਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਦਿੱਲੀ ਦੇ ਰਹਿਣ ਵਾਲੇ ਹਨ। ਇਨ੍ਹਾਂ ‘ਚੋਂ ਤਿੰਨ ਵਿਅਕਤੀ ਦਿੱਲੀ ਦੇ ਵਿਸਵਾਸ਼ ਨਗਰ ਅਤੇ ਇਕ ਵਿਅਕਤੀ ਸੰਗਮ ਵਿਹਾਰ ਦਿੱਲੀ ਸਾਊਥ ਤੋਂ ਹੈ।

ਜੋ ਬੀਤੇ ਦਿਨ ਢਿੱਲਵਾਂ ਇਲਾਕੇ ‘ਚ ਪੈਦਲ ਜਾ ਰਹੇ ਸਨ ਅਤੇ ਠੀਕਰੀ ਪਹਿਰੇ ਦੀ ਨਾਕਾਬੰਦੀ ਦੌਰਾਨ ਇਨ੍ਹਾਂ ਚਾਰ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਹਰਕਤ ‘ਚ ਆਉਂਦੇ ਹੋਏ ਇਨ੍ਹਾਂ ਨੂੰ ਉਥੋਂ ਭੁਲੱਥ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ। ਜਿਥੇ ਇਨ੍ਹਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਦੂਜੇ ਪਾਸੇ ਭੁਲੱਥ ਹਸਪਤਾਲ ਵਿਚ ਚਾਰ ਸ਼ੱਕੀ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਬਾਅਦ ਹਸਪਤਾਲ ਵਿਖੇ ਪੁਲਸ ਪਾਰਟੀ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ