Ludhiana Suicide News: ਲਾਕਡਾਊਨ ਦੌਰਾਨ ਕੰਮ ਨਾ ਮਿਲਣ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

man-suicide-lockdown-in-ludhiana
Ludhiana Suicide News: ਕੋਰੋਨਾ ਦੀ ਸ਼ੁਰੂਆਤ ‘ਚ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਅਤੇ ਕਰਫ਼ਿਊ ਲਾਇਆ ਗਿਆ ਸੀ। ਇਸ ਦੌਰਾਨ ਚੰਗੇ-ਭਲੇ ਲੋਕਾਂ ਦੇ ਕੰਮ ਬੰਦ ਹੋ ਗਏ। ਹਾਲਾਂਕਿ ਹੁਣ ਤਾਲਾਬੰਦੀ ਖੁੱਲ੍ਹ ਗਈ ਹੈ ਪਰ ਤਾਲਾਬੰਦੀ ਖੁੱਲ੍ਹਣ ਦੇ ਬਾਵਜੂਦ ਕਈ ਲੋਕਾਂ ਨੂੰ ਕੰਮ ਨਹੀਂ ਮਿਲਿਆ। ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ। ਅਜਿਹੇ ‘ਚ ਡਾਬਾ ਦੇ ਇਲਾਕੇ ‘ਚ ਰਹਿਣ ਵਾਲੇ ਨੌਜਵਾਨ ਨੂੰ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵੀ ਕੋਈ ਕੰਮ ਨਹੀਂ ਮਿਲਿਆ।

ਇਹ ਵੀ ਪੜ੍ਹੋ: Patiala Crime News: ਪਟਿਆਲਾ ਵਿੱਚ ਦਿਨ ਦਿਹਾੜੇ ਸਕੂਟਰੀ ਸਵਾਰ ਵਿਅਕਤੀ ਤੇ ਕੀਤਾ ਤਲਵਾਰਾਂ ਨਾਲ ਹਮਲਾ

ਇਸ ਗੱਲ ਤੋਂ ਤਣਾਅ ‘ਚ ਚੱਲ ਰਹੇ ਨੌਜਵਾਨ ਨੇ ਫਾਹ ਲਾ ਕੇ ਆਖਰ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਜਾਣਕਾਰੀ ਮੁਤਾਬਕ ਵਿੱਕੀ ਕੁਮਾਰ (39) ਮੂਲ ਵਾਸੀ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਡਾਬਾ ਰੋਡ ‘ਤੇ ਪਾਖਰ ਕਾਲੋਨੀ ‘ਚ ਰਹਿੰਦਾ ਸੀ। ਉਸ ਦੀ ਪਤਨੀ ਗੁੜੀਆ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ। ਉਸ ਦਾ ਪਤੀ ਫੈਕਟਰੀ ‘ਚ ਕੰਮ ਕਰਦਾ ਸੀ ਪਰ ਤਾਲਾਬੰਦੀ ‘ਚ ਉਨ੍ਹਾਂ ਨੂੰ ਕੰਮ ਛੱਡਣਾ ਪਿਆ। ਹੁਣ ਅਨਲਾਕ ਹੋਣ ਦੇ ਬਾਵਜੂਦ ਉਸ ਦੇ ਪਤੀ ਨੂੰ ਕੰਮ ਨਹੀਂ ਮਿਲਿਆ ਸੀ। ਇਸ ਲਈ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ ਸੀ। ਇਸ ਗੱਲ ਨੂੰ ਲੈ ਕੇ ਵਿੱਕੀ ਕਾਫ਼ੀ ਸਮੇਂ ਤੋਂ ਤਣਾਅ ‘ਚ ਚੱਲ ਰਿਹਾ ਸੀ।

ਇਹ ਵੀ ਪੜ੍ਹੋ: Tarntaran Breaking News: LOC ਦੇ ਵਿੱਚ ਸ਼ਹੀਦ ਹੋਏ ਪਿਤਾ ਦੀ ਖਾਦੀ ਕਸਮ, ਫੌਜੀ ਬਣ ਕੇ ਦੁਸ਼ਮਣਾਂ ਤੋਂ ਲਵਾਂਗਾਂ ਬਦਲਾ

ਸ਼ਨੀਵਾਰ ਦੀ ਸਵੇਰ ਕਰੀਬ 7 ਵਜੇ ਉਹ ਬੱਚਿਆਂ ਨਾਲ ਗਲੀ ‘ਚ ਬੈਠੀ ਹੋਈ ਸੀ। ਇਸ ਦੌਰਾਨ ਉਸ ਦੇ ਪਤੀ ਵਿੱਕੀ ਨੇ ਕਮਰੇ ਦੀ ਛੱਤ ‘ਤੇ ਲੱਗੀ ਲੋਹੇ ਦੀ ਕੁੰਡੀ ‘ਤੇ ਚਾਦਰ ਦੇ ਸਹਾਰੇ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਉਹ ਕਮਰੇ ‘ਚ ਗਈ ਤਾਂ ਪਤੀ ਨੂੰ ਫਾਹੇ ਨਾਲ ਲਟਕਦਾ ਵੇਖ ਕੇ ਰੌਲਾ ਪਾਇਆ। ਇਕੱਠੇ ਹੋਏ ਆਲੇ-ਦੁਆਲੇ ਦੇ ਲੋਕਾਂ ਨੇ ਫਾਹੇ ਤੋਂ ਉਸ ਦੇ ਪਤੀ ਨੂੰ ਉਤਾਰਿਆ ਪਰ ਜਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਧਰ, ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਕੇਸ ‘ਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ