ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

Ludhiana-body-trade-exposed

ਸਪਾ ਸੈਂਟਰਾਂ ਵਿਚ ਸੋਸ਼ਲ ਸਾਈਟਸ ਰਾਹੀਂ ਦੇਹ ਵਪਾਰ ਦਾ ਧੰਦਾ ਚਲਾਇਆ । ਸਪਾ ਸੈਂਟਰ ਬੰਦ ਕਰਨ ਦੇ ਹੁਕਮ ਸਨ ਤਾਂ ਵੀ ਬੰਦ ਸ਼ਟਰ ਦੇ ਹੇਠਾਂ ਇਹ ਧੰਦਾ ਚੱਲਦਾ ਰਿਹਾ।

ਸੋਸ਼ਲ ਸਾਈਟ ਰਾਹੀਂ ਚੱਲਣ ਵਾਲੇ ਇਸ ਸੈਕਸ ਰੈਕੇਟ ਲਈ ਬਿਨਾਂ ਵੈਰੀਫਿਕੇਸ਼ਨ ਅਤੇ ਪਛਾਣ ਦੇ ਰੂਮ ਤਕ ਦੇ ਦਿੰਦੇ ਹਨ। ਅਦਾਇਗੀ ਕੈਸ਼ ਦੀ ਬਜਾਏ ਸਿੱਧੀ ਗੂਗਲ-ਪੇ ’ਤੇ ਹੁੰਦੀ ਹੈ।

20 ਤੋਂ 25 ਲੱਖ ਰੁਪਏ ਦਾ ਲੈਣ ਦੇਣ ਹੁੰਦਾ ਹੈ ਇਸੇ ਲਈ ਪੁਲਸ ਅਤੇ ਰਸੂਖਦਾਰਾਂ ਦੀ ਮਿਲੀਭੁਗਤ ਕਰਕੇ ਇਹ ਸ਼ਰੇਆਮ ਚੱਲ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਧੰਦੇ ਨਾਲ ਜੁੜੇ ਰਸੂਖਦਾਰਾਂ ਨੂੰ ਕਿਸੇ ਦਾ ਡਰ ਨਹੀਂ ਹੈ।

ਬਸ ਨਹੀਂ ਸਪਾ ਸੈਂਟਰਾਂ ਵਿਚ ਵੱਖ-ਵੱਖ ਕੁੜੀਆਂ ਦਾ ਵੱਖ-ਵੱਖ ਰੇਟ ਤੈਅ ਕੀਤਾ ਜਾਂਦਾ ਹੈ, ਜਿੱਥੇ 3500 ਤੋਂ 6500 ਤੱਕ ਰੁਪਏ ਪੈਸੇ ਲਏ ਜਾਂਦੇ ਹਨ।

ਉਧਰ ਏ. ਡੀ. ਸੀ. ਪੀ. 3 ਸਮੀਰ ਵਰਮਾ ਦਾ ਆਖਣਾ ਹੈ ਕਿ ਜਦੋਂ ਕਦੇ ਵੀ ਗ਼ਲਤ ਕੰਮ ਦੀ ਸੂਚਨਾ ਮਿਲਦੀ ਹੈ ਤਾਂ ਅਸੀਂ ਐਕਸ਼ਨ ਲੈਂਦੇ ਹਾਂ, ਇਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ