Tarntaran Breaking News: LOC ਦੇ ਵਿੱਚ ਸ਼ਹੀਦ ਹੋਏ ਪਿਤਾ ਦੀ ਖਾਦੀ ਕਸਮ, ਫੌਜੀ ਬਣ ਕੇ ਦੁਸ਼ਮਣਾਂ ਤੋਂ ਲਵਾਂਗਾਂ ਬਦਲਾ

tarn-taran-deputy-subedar-rajwinder-singh-shaheed-in-loc

Tarntaran Breaking News: ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦਾ ਨਾਇਬ ਸੂਬੇਦਾਰ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਇਸ ਦੌਰਾਨ ਜਿੱਥੇ ਪਿੰਡ ‘ਚ ਸੋਗ ਲਹਿਰ ਦੌੜ ਪਈ ਹੈ, ਉੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹੀਦ ਵਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੇ ਬੇਟੇ ਨੇ ਵੱਡੇ ਹੋ ਫੌਜੀ ਬਣ ਦੁਸ਼ਮਣਾਂ ਪਾਸੋਂ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ, ਹੁਣ ਤੱਕ 153 ਕਰਮਚਾਰੀਆਂ ਦੀ ਮੌਤ

ਰਾਜਵਿੰਦਰ ਸਿੰਘ ਪੜ੍ਹਾਈ ਕਰਨ ਉਪਰੰਤ 1998 ਦੌਰਾਨ ਫਸਟ ਸਿੱਖ ਲਾਈਟ ਇੰਨਫੈਂਟਰੀ ਰੈਜੀਮੈਂਟ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਜਿਸ ਤੋਂ ਬਾਅਦ ਵੱਖ-ਵੱਖ ਰਾਜਾਂ ‘ਚ ਡਿਊਟੀ ‘ਤੇ ਤਾਇਨਾਤ ਰਾਜਵਿੰਦਰ ਸਿੰਘ ਨੇ ਆਪਣੀ ਮਿਹਨਤ ਅਤੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦੇ ਹੋਏ ਦੁਸ਼ਮਣਾਂ ਨੂੰ ਮਿੱਟੀ ‘ਚ ਮਿਲਾਉਂਦੇ ਹੋਏ ਦੇਸ਼ ਦਾ ਨਾਮ ਰੌਸ਼ਨ ਕੀਤਾ। ਰਾਜਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ ਦੀ ਕਰੀਬ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਭਰਾ ਸੁਖਵਿੰਦਰ ਸਿੰਘ ਜੋ ਫੌਜ ‘ਚ ਨੌਕਰੀ ਕਰਦਾ ਸੀ, ਜਿਸ ਦੀ ਇਕ ਸੜਕ ਹਾਦਸੇ ਦੌਰਾਨ 2009 ‘ਚ ਮੌਤ ਹੋ ਗਈ।

ਇਹ ਵੀ ਪੜ੍ਹੋ: IPL 2020 Updates: CSK ਨੂੰ ਲੱਗਾ ਵੱਡਾ ਝਟਕਾ,ਕੋਰੋਨਾ ਤੋਂ ਬਾਅਦ IPL 2020 ਤੋਂ ਹਟੇ ਸੁਰੇਸ਼ ਰੈਨਾ

ਘਰ ‘ਚ ਰਾਜਵਿੰਦਰ ਸਿੰਘ ਹੀ ਪਰਿਵਾਰ ਦਾ ਸਹਾਰਾ ਰਹਿ ਗਿਆ, ਜਿਸ ਵਲੋਂ ਬਜ਼ੁਰਗ ਮਾਂ ਬਲਵਿੰਦਰ ਕੌਰ (70) ਦਾ ਧਿਆਨ ਰੱਖਦੇ ਹੋਏ ਸਮੂਹ ਪਰਿਵਾਰ ਜਿਸ ‘ਚ ਪਾਲਣ ਪੋਸ਼ਣ ਕਰਦੇ ਹੋਏ ਬੱਚਿਆਂ ਜੋਬਨਜੀਤ ਸਿੰਘ (16), ਬੇਟੀ ਪਵਨਦੀਪ ਕੌਰ (15) ਅਤੇ ਬੇਟੀ ਅਕਸ਼ਜੋਤ ਕੌਰ (10) ਨੂੰ ਪੜ੍ਹਾਈ ਲਿਖਾਈ ਕਰਵਾਉਂਦੇ ਹੋਏ ਚੰਗੇ ਸੰਸਕਾਰ ਦਿੱਤੇ। ਰਾਜਵਿੰਦਰ ਸਿੰਘ ਵਲੋਂ ਫੌਜ ‘ਚ ਕੀਤੀ ਜਾਂਦੀ ਬਹਾਦੁਰੀ ਨਾਲ ਡਿਊਟੀ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਤਰੱਕੀ ਦਿੰਦੇ ਹੋਏ ਨਾਇਬ ਸੂਬੇਦਾਰ ਨਿਯੁਕਤ ਕਰ ਦਿੱਤਾ। ਰਾਜਵਿੰਦਰ ਸਿੰਘ ਆਪਣੇ ਬੇਟੇ ਜੋਬਨਜੀਤ ਸਿੰਘ ਨੂੰ ਫੌਜ ‘ਚ ਭਰਤੀ ਕਰਵਾਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ: Patiala Suicide News: ਪਟਿਆਲਾ ਵਿੱਚ ਮਾਪਿਆਂ ਦੀ ਮੌਤ ਦੇ ਗ਼ਮ ਵਿੱਚ ਦੋਵਾਂ ਭੈਣ-ਭਰਾ ਨੇ ਮਾਰੀ ਨਹਿਰ ਵਿੱਚ ਛਾਲ

ਸੇਵਾ ਮੁਕਤ ਕੈਪਟਨ ਸਰਦੂਲ ਸਿੰਘ ਨਿਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਐਤਵਾਰ ਨੂੰ ਜੰਮੂ ਦੇ ਰਾਜ਼ੌਰੀ ਸੈਕਟਰ ਵਿਖੇ ਹੋਈ ਮੁੱਠਭੇੜ ‘ਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ, ਜਿਸ ਦਾ ਜੰਮੂ ਸਥਿਤ ਹੈੱਡ ਕੁਆਟਰ ਵਿਖੇ ਦੇਰ ਸ਼ਾਮ ਪੋਸਟਮਾਰਟਮ ਹੋਣ ਉਪਰੰਤ ਮ੍ਰਿਤਕ ਦੇਹ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਕਸਬਾ ਗੋਇੰਦਵਾਲ ਸਾਹਿਬ ਵਿਖੇ ਸ਼ਹੀਦ ਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ