Itlay Death News: ਇਟਲੀ ਛੁੱਟੀਆਂ ਮਨਾਉਣ ਗਏ ਪਰਿਵਾਰ ਤੇ ਮੀਂਹ ਨੇ ਢਾਹਿਆ ਕਹਿਰ, 2 ਬੱਚਿਆਂ ਦੀ ਹੋਈ ਮੌਤ

italy-strong-winds-and-rain-kill-two-children-in-itlay
Itlay Death News: ਇਟਲੀ ਵਿਚ ਜਿੱਥੇ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਜਨ ਜੀਵਨ ਅਤੇ ਆਰਥਿਕਤਾ ਪੱਖੋਂ ਪ੍ਰਭਾਵਿਤ ਹੋ ਚੁੱਕਾ ਹੈ। ਦੂਜੇ ਪਾਸੇ ਪਿਛਲੇ ਕੁੱਝ ਦਿਨਾਂ ਤੋਂ ਖਰਾਬ ਮੌਸਮ ਦੇ ਕਾਰਨ ਬੇਸ਼ੱਕ ਗਰਮੀ ਨੂੰ ਰਾਹਤ ਮਿਲੀ ਹੈ ਪਰ ਉੱਤਰੀ ਇਟਲੀ ਦੇ ਇਲਾਕਿਆਂ ਵਿੱਚ ਇਸ ਖਰਾਬ ਮੌਸਮ ਦੇ ਕਾਰਨ ਜਨ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ ਤੇ ਇਕ ਕਾਰਨ ਦੋ ਬੱਚਿਆਂ ਦੀ ਵੀ ਮੌਤ ਹੋ ਗਈ। ਉੱਤਰੀ ਇਟਲੀ ਦੇ ਕਾਫੀ ਸ਼ਹਿਰ ਅਤੇ ਕਸਬਿਆਂ ਵਿਚ ਮੀਹ, ਦੇ ਨਾਲ-ਨਾਲ ਭਾਰੀ ਤੂਫ਼ਾਨ ਅਤੇ ਗੜੇਮਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: Patiala Crime News: ਪਟਿਆਲਾ ਵਿੱਚ ਦਿਨ ਦਿਹਾੜੇ ਸਕੂਟਰੀ ਸਵਾਰ ਵਿਅਕਤੀ ਤੇ ਕੀਤਾ ਤਲਵਾਰਾਂ ਨਾਲ ਹਮਲਾ

ਤੇਜ਼ ਹਵਾਵਾਂ ਕਾਰਨ ਸੜਕਾਂ ਉੱਤੇ ਦਰੱਖਤ ਡਿੱਗਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਖੜ੍ਹੀਆਂ ਗੱਡੀਆਂ ਉੱਤੇ ਅਤੇ ਘਰਾਂ ਦੀਆਂ ਇਮਾਰਤਾਂ ਉੱਤੇ ਦਰੱਖਤ ਡਿਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਬਦਲਦੇ ਮੌਸਮ ਕਾਰਨ ਗਲੀਆਂ ਅਤੇ ਸੜਕਾਂ ਉੱਤੇ ਭਾਰੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਸ਼ਾਸਨ ਵਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਅਤੇ ਆਵਾਜਾਈ ਨੂੰ ਵੀ ਬਹਾਲ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: Ludhiana Suicide News: ਲਾਕਡਾਊਨ ਦੌਰਾਨ ਕੰਮ ਨਾ ਮਿਲਣ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਇਸ ਦੇ ਨਾਲ ਇਟਲੀ ਦੇ ਤੁਸਕਾਨਾ ਸ਼ਹਿਰ ਦੇ ਨਜ਼ਦੀਕ ਇਕ ਪਰਿਵਾਰ ਦੇ ਬੱਚਿਆਂ ਉੱਤੇ ਤੇਜ਼ ਹਨੇਰੀ ਕਾਰਨ ਤੰਬੂ ਉਪਰ ਦੱਰਖਤ ਡਿੱਗਣ ਕਾਰਨ ਇਸ ਪਰਿਵਾਰ ਦੇ ਤਿੰਨ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਇਹ ਪਰਿਵਾਰ ਤੋਰੀਨੋ ਸ਼ਹਿਰ ਨਾਲ ਸਬੰਧਿਤ ਸੀ, ਪ੍ਰਸ਼ਾਸਨ ਅਤੇ ਡਾਕਟਰ ਟੀਮ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਕੱਢਣ ਵਿਚ ਕਾਮਯਾਬੀ ਤਾਂ ਪ੍ਰਾਪਤ ਹੋ ਗਈ ਸੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਨ੍ਹਾਂ ਬੱਚਿਆਂ ਵਿਚੋਂ 2 ਬੱਚਿਆਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Tarntaran Breaking News: LOC ਦੇ ਵਿੱਚ ਸ਼ਹੀਦ ਹੋਏ ਪਿਤਾ ਦੀ ਖਾਦੀ ਕਸਮ, ਫੌਜੀ ਬਣ ਕੇ ਦੁਸ਼ਮਣਾਂ ਤੋਂ ਲਵਾਂਗਾਂ ਬਦਲਾ

ਮ੍ਰਿਤਕ ਬੱਚਿਆਂ ਦੀ ਉਮਰ ਲਗਭਗ 3 ਅਤੇ 14 ਸਾਲ ਦੱਸੀ ਜਾ ਰਹੀ ਹੈ ਅਤੇ ਤੀਜੀ ਬੱਚੀ ਜਿਸ ਦੀ ਉਮਰ 19 ਸਾਲ ਹੈ, ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਪਰਿਵਾਰ ਆਪਣੇ ਬੱਚਿਆਂ ਸਣੇ ਗਰਮੀ ਦੀਆਂ ਛੁੱਟੀਆਂ ਬਤੀਤ ਕਰਨ ਗਏ ਹੋਏ ਸਨ। ਦੱਸਣਯੋਗ ਹੈ ਕਿ ਇਟਲੀ ਵਿਚ ਇਸ ਵਾਰ ਕਾਫੀ ਗਰਮ ਮੌਸਮ ਰਿਹਾ ਹੈ ਅਤੇ ਹੁਣ ਮੌਸਮ ਵਿਚ ਬਦਲਾਅ ਦਰਜ ਕੀਤਾ ਜਾ ਰਿਹਾ ਹੈ । ਓਧਰ ਦੂਜੇ ਪਾਸੇ ਇਟਲੀ ਦੇ ਲਾਸੀਓ ਸੂਬੇ ਵਿਚ ਵੀ ਮੌਸਮ ਵਿਭਾਗ ਵਲੋਂ ਮੌਸਮ ਖਰਾਬ ਰਹਿਣ ਦੇ ਸੰਕੇਤ ਦਿੱਤੇ ਗਏ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ