Patiala Crime News: ਪਟਿਆਲਾ ਵਿੱਚ ਦਿਨ ਦਿਹਾੜੇ ਸਕੂਟਰੀ ਸਵਾਰ ਵਿਅਕਤੀ ਤੇ ਕੀਤਾ ਤਲਵਾਰਾਂ ਨਾਲ ਹਮਲਾ

attack-on-scooty-man-in-patiala
Patiala Crime News: ਸ਼ਹਿਰ ਦੇ ਐੱਸ. ਐੱਸ. ਟੀ. ਨਗਰ ਵਿਖੇ ਕੁੱਝ ਵਿਅਕਤੀਆਂ ਨੇ ਇੱਕ ਸਕੂਟਰੀ ਸਵਾਰ ’ਤੇ ਦਿਨ-ਦਿਹਾੜੇ ਨੰਗੀਆਂ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਵਿਅਕਤੀ ਨੇ ਭੱਜ ਕੇ ਜਾਨ ਬਚਾਈ। ਇਸ ਸਬੰਧੀ ਵੀਡੀਓ ਵਾਇਰਲ ਹੋ ਗਈ ਹੈ। ਪੁਲਸ ਨੂੰ ਇਸ ਦੀ ਸੂਚਨਾ ਮਿਲ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਵਿਅਕਤੀ ’ਤੇ ਮਥੁਰਾ ਕਾਲੋਨੀ ’ਚ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਹ ਜਾਨ ਬਚਾ ਕੇ ਉਥੋਂ ਭੱਜ ਗਿਆ।

ਇਹ ਵੀ ਪੜ੍ਹੋ: Australia Death News: ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਆਇਆ ਤੂਫ਼ਾਨ, 4 ਸਾਲਾਂ ਬੱਚੇ ਦੀ ਹੋਈ ਮੌਤ

ਐੱਸ. ਐੱਸ. ਟੀ. ਨਗਰ ‘ਚ ਉਕਤ ਵਿਅਕਤੀ ਫਿਰ ਹਮਲਾਵਰਾਂ ਦੇ ਚੁੰਗਲ ’ਚ ਫਸ ਗਿਆ। ਜਦੋਂ ਹਮਲਾਵਰਾਂ ਨੇ ਦੁਬਾਰਾ ਉਸ ’ਤੇ ਹਮਲਾ ਕੀਤਾ ਤਾਂ ਉਹ ਸਕੂਟਰੀ ਛੱਡ ਕੇ ਲੋਕਾਂ ਦੀ ਭੀੜ ’ਚੋਂ ਫਰਾਰ ਹੋ ਗਿਆ। ਹਮਲਾਵਰਾਂ ਨੇ ਬਾਅਦ ’ਚ ਸਕੂਟਰੀ ਦੀ ਭੰਨ੍ਹ-ਤੋੜ ਕੀਤੀ ਅਤੇ ਲਲਕਾਰੇ ਮਾਰੇ। ਇਸ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਅਤੇ ਲੋਕ ਦਿਨ-ਦਿਹਾੜੇ ਇਸ ਗੁੰਡਾਗਰਦੀ ਤੋਂ ਕਾਫੀ ਜ਼ਿਆਦਾ ਘਬਰਾਏ ਹੋਏ ਸਨ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ