Ludhiana Fraud News: ਪੈਸੇ ਵਧਾਉਣ ਦੇ ਚੱਕਰ ‘ਚ ਲੁਟਾਏ ਧੀ ਦੇ ਵਿਆਹ ਲਈ ਰੱਖੇ 1.51 ਕਰੋੜ ਰੁਪਏ

ludhiana-fraud-news

Ludhiana Fraud News: ਧੀ ਦੇ ਵਿਆਹ ਲਈ ਪੈਸੇ ਇਕੱਠੇ ਕਰਨ ਦੇ ਲਾਲਚ ਵਿਚ ਇਕ ਆਦਮੀ ਦਾ 1 ਕਰੋੜ 51 ਲੱਖ ਦਾ ਨੁਕਸਾਨ ਹੋਇਆ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰ. 7 ਦੀ ਪੁਲਿਸ ਨੇ ਮਨੀਸ਼ ਸਿੰਗਲਾ ਵਾਸੀ ਮਕਾਨ ਨੰਬਰ 3777, ਸੈਕਟਰ -32 ਏ ਚੰਡੀਗੜ੍ਹ ਰੋਡ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਮੁਨੀਸ਼ ਮਹਾਜਨ ਨੇ 28 ਨਵੰਬਰ 2019 ਨੂੰ ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਦੋਸ਼ੀ ਉਸ ਦੀ ਕਲੋਨੀ ਦਾ ਵਸਨੀਕ ਹੈ, ਜਿਸ ਕਾਰਨ ਉਨ੍ਹਾਂ ਦੀ ਆਪਸ ਵਿੱਚ ਪੁਰਾਣੀ ਜਾਣ ਪਹਿਚਾਣ ਹੈ। ਦੋਸ਼ੀ ਆਪਣੇ ਆਪ ਨੂੰ Financer ਦੱਸਦਾ ਹੈ। 2016 ਵਿੱਚ, ਉਕਤ ਮੁਲਜ਼ਮ ਨੇ ਉਸਨੂੰ ਪੈਸੇ ਵਧਾਉਣ ਦਾ ਲਾਲਚ ਦਿੱਤਾ, ਉਸ ਨੇ ਕਿਹਾ ਕਿ ਉਹ ਉਸ ਦੇ ਪੈਸਿਆਂ ਨੂੰ ਇੱਕ ਸਾਲ ਵਿੱਚ 15 ਤੋਂ 20 ਪ੍ਰਤੀਸ਼ਤ ਵਧਾ ਕੇ ਵਾਪਸ ਦੇ ਦੇਵੇਗਾ।

ਇਹ ਵੀ ਪੜ੍ਹੋ: Sex Racket in Ludhiana: HIV Positive ਅਤੇ ਕਾਲਾ ਪੀਲੀਆ ਪੀੜ੍ਹਤ ਕੁੜੀਆਂ ਤੋਂ ਕਰਾ ਰਹੇ ਸਨ ਦੇਹ ਵਪਾਰ ਦਾ ਧੰਦਾ

ਉਸਦੀਆਂ ਗੱਲਾਂ ਦੇ ਵਿੱਚ ਆ ਕੇ ਉਸਨੂੰ ਲਾਲਚ ਹੋ ਗਿਆ ਅਤੇ ਉਸਨੇ ਉਸ ਨੂੰ 4 ਸਾਲਾਂ ਵਿਚ ਤਕਰੀਬਨ 1 ਕਰੋੜ 51 ਲੱਖ ਰੁਪਏ ਦੇ ਦਿੱਤੇ, ਪਰ ਸਾਲ 2019 ਵਿਚ, ਜਦੋਂ ਉਸਨੇ ਪੈਸੇ ਦੀ ਮੰਗ ਕੀਤੀ, ਤਾਂ ਉਸ ਨੇ ਟਾਲ ਮਟੋਲ ਸ਼ੁਰੂ ਕਰ ਦਿੱਤਾ। ਉਕਤ ਮੁਲਜ਼ਮ ਨੇ ਬਾਅਦ ਵਿੱਚ ਇੱਕ ਅਕਾਲੀ ਆਗੂ ਦੇ ਦਫ਼ਤਰ ਨਾਲ ਸਮਝੌਤਾ ਕੀਤਾ ਅਤੇ ਉਸਨੂੰ 40 ਲੱਖ ਰੁਪਏ ਦਾ ਚੈੱਕ ਦਿੱਤਾ ਜੋ ਇਸਨੂੰ ਬੈਂਕ ਵਿੱਚ ਲਗਾਉਣ ਤੋਂ ਬਾਅਦ ਬਾਊਂਸ ਹੋ ਗਿਆ।

ਜਦੋਂ ਉਸਨੇ ਮੁਲਜ਼ਮ ਤੋਂ ਪੈਸੇ ਦੀ ਮੰਗ ਕੀਤੀ ਤਾਂ ਉਸਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਆਪਣੀ ਨਾਲ ਧੋਖਾਧੜੀ ਦਾ ਪਤਾ ਲੱਗਦਿਆਂ ਹੀ ਉਸਨੇ ਪੁਲਿਸ ਕਮਿਸ਼ਨਰ ਨੂੰ ਇਨਸਾਫ ਲਈ ਲਿਖਤੀ ਸ਼ਿਕਾਇਤ ਦਿੱਤੀ। ਮੁਨੀਸ਼ ਮਹਾਜਨ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਦਸੰਬਰ ਮਹੀਨੇ ਵਿੱਚ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਵੀ ਉਕਤ ਮੁਲਜ਼ਮ ਖਿਲਾਫ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਵੀ ਦਰਜ ਕੀਤਾ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ