Jalandhar News: 16 ਸਾਲਾਂ ਦੇ ਮੁੰਡੇ ਨੇ 5 ਲੋਕਾਂ ਨੂੰ ਕੁੱਤੇ ਦੀ ਤਰਾਂ ਵੱਢਿਆ, ਇਲਾਜ ਲਈ ਹਸਪਤਾਲ ਵਾਲਿਆਂ ਨੇ ਬੰਨਿਆ

16-year-youth-bites-5-people-in-jalandhar
Jalandhar News: ਜਲੰਧਰ ਦੇ ਸਿਵਲ ਹਸਪਤਾਲ ਵਿੱਚ ਇਕ ਨੌਜਵਾਨ ਨੂੰ ਲਿਆਂਦਾ ਗਿਆ ਹੈ, ਜਿਸ ਨੇ ਬੁੱਧਵਾਰ ਸ਼ਾਮ 5 ਲੋਕਾਂ ਨੂੰ ਕੁੱਤੇ ਵਾਂਗ ਵੱਢਿਆ। ਨੌਜਵਾਨ ਬਲਵੰਤ ਨਗਰ ਦਾ ਵਸਨੀਕ ਹੈ ਅਤੇ ਉਸਦੀ ਉਮਰ ਸਿਰਫ 16 ਸਾਲ ਹੈ।

ਇਹ ਵੀ ਪੜ੍ਹੋ: Jalandhar ਮਾਡਲ ਟਾਊਨ ਵਿਚ ਸਥਿਤ Axis Bank ਵਿਚ ਲੱਗੀ ਅੱਗ, ਕੰਪਿਊਟਰ ਅਤੇ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ

ਮਿਲੀ ਜਾਣਕਾਰੀ ਦੇ ਅਨੁਸਾਰ ਇਹ ਨੌਜਵਾਨ ਸ਼ਾਮ 6 ਵਜੇ ਬਲਵੰਤ ਨਗਰ ਦੇ ਇੱਕ ਘਰ ਵਿੱਚ ਦਾਖਲ ਹੋਇਆ, ਜਿੱਥੇ ਉਸਨੇ ਇੱਕ 72 ਸਾਲਾ ਔਰਤ ਨੂੰ ਦੰਦਾਂ ਨਾਲ ਕੱਟਿਆ। ਫਿਰ ਉਸਨੇ ਗੁਆਂਢੀਆਂ ਦੀ ਇੱਕ 80 ਸਾਲਾ ਔਰਤ ਨੂੰ ਵੀ ਵੱਢਿਆ ਜੋ ਉਸ ਔਰਤ ਨੂੰ ਬਚਾਉਣ ਲਈ ਆਈ ਸੀ। ਇਸ ਤੋਂ ਬਾਅਦ ਨੌਜਵਾਨ ਨੇ ਤਿੰਨ ਹੋਰ ਲੋਕਾਂ ਨੂੰ ਕੱਟ ਦਿੱਤਾ। ਥਾਣੇ ਦੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।

ਡਾਕਟਰ ਨੇ ਦੱਸਿਆ ਕਿ ਨੌਜਵਾਨ ਨੂੰ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੇ ਉਸਨੂੰ ਬੰਨ੍ਹ ਦਿੱਤਾ ਹੈ। ਉਸ ਨੇ ਕਿਹਾ ਕਿ ਨੌਜਵਾਨ ਦੇ ਸਰੀਰ ‘ਤੇ ਕੁੱਤੇ ਦੇ ਵੱਢਣ ਦੇ ਕੋਈ ਨਿਸ਼ਾਨ ਨਹੀਂ ਹਨ। ਫਿਰ ਵੀ ਨੌਜਵਾਨ ਦੇ ਖੂਨ ਦੀ ਜਾਂਚ ਲਈ ਸੈਂਪਲ ਭੇਜਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ, ਅਤੇ ਨਾਲ ਹੀ ਦਿਮਾਗੀ ਡਾਕਟਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ