Ludhiana Road Accident: ਖੜੇ ਟਿੱਪਰ ਅਤੇ ਬੱਸ ਦੀ ਹੋਈ ਟੱਕਰ: 1 ਦੀ ਮੌਤ, 16 ਜ਼ਖਮੀ

ludhiana-ferozepur-road-accident-1-died-16-injured

Ludhiana Road Accident News: ਲੁਧਿਆਣਾ-ਫਿਰੋਜ਼ਪੁਰ ਜੀ.ਟੀ. ਰੋਡ ਗੁਰਦੁਆਰਾ ਬੇਗਮਪੁਰਾ ਸਾਹਿਬ ਨੇੜੇ ਬੁੱਧਵਾਰ ਸਵੇਰੇ ਸੱਤ ਵਜੇ ਦੇ ਲਗਭਗ ਇੱਕ ਪ੍ਰਾਈਵੇਟ ਬੱਸ ਜਗਰਾਉਂ ਤੋਂ ਥੋੜੀ ਦੂਰ ਜਾ ਕੇ ਮੋਗਾ ਵੱਲ ਜਾ ਰਹੀ ਇੱਕ ਖੜੇ ਰੇਤ ਦੇ ਟਿੱਪਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 16 ਯਾਤਰੀ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Sex Racket in Ludhiana: HIV Positive ਅਤੇ ਕਾਲਾ ਪੀਲੀਆ ਪੀੜ੍ਹਤ ਕੁੜੀਆਂ ਤੋਂ ਕਰਾ ਰਹੇ ਸਨ ਦੇਹ ਵਪਾਰ ਦਾ ਧੰਦਾ

ਬੱਸ ਦੇ ਡਰਾਈਵਰ-ਕੰਡਕਟਰ ਦਾ ਕੋਈ ਪਤਾ ਨਹੀਂ ਲੱਗ ਸਕਿਆ, ਉਹਨਾਂ ਦੀ ਮੌਕੇ ਤੇ ਫਰਾਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ (57) ਨਿਵਾਸੀ ਪਾਲੀਚਾ (ਫਤਿਹਗੜ ਸਾਹਿਬ) ਵਜੋਂ ਹੋਈ ਹੈ ਜੋ ਲੁਧਿਆਣਾ ਤੋਂ ਮੋਗਾ ਰਿਹਾ ਸੀ। ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਦੀਆਂ ਚੀਕਾਂ ਸੁਣ ਕੇ, ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸ਼ਰਧਾਲੂ ਅਤੇ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਐਂਬੂਲੈਂਸਾਂ ਵਿੱਚ ਲਿਜਾਇਆ ਗਿਆ।

ਥਾਣਾ ਸਿਟੀ ਜਗਰਾਉਂ ਦੇ ਐਸ.ਐਚ.ਓ. ਇੰਸਪੈਕਟਰ ਜਗਜੀਤ ਸਿੰਘ ਅਤੇ ਬੱਸ ਅੱਡੇ ਦੀ ਚੌਕੀ ਇੰਚਾਰਜ ਹੀਰਾ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਸੰਘਣੀ ਧੁੰਦ ਹੋਣ ਦੇ ਕਾਰਨ ਵਾਪਰਿਆ ਹੈ ਅਤੇ ਹਾਦਸਾਗ੍ਰਸਤ ਟਿੱਪਰ ਪਹਿਲਾਂ ਹੀ ਸੜਕ ਤੇ ਖਰਾਬ ਖੜਾ ਸੀ। ਬੱਸ ਸਟੈਂਡ ਚੌਕੀ ਦੇ ਏ.ਐੱਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਖ਼ਰਾਬ ਖੜੇ ਟਿੱਪਰ ਦਾ ਡਰਾਈਵਰ ਫਰਾਰ ਹੈ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ