Sex Racket in Ludhiana: HIV Positive ਅਤੇ ਕਾਲਾ ਪੀਲੀਆ ਪੀੜ੍ਹਤ ਕੁੜੀਆਂ ਤੋਂ ਕਰਾ ਰਹੇ ਸਨ ਦੇਹ ਵਪਾਰ ਦਾ ਧੰਦਾ

sex-racket-busted-ibpark-blu-hotel-ludhiana

Sex Racket in Ludhiana: Hotel Park Blu ਵਿਖੇ ਰੇਡ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ -5 ਦੀ ਪੁਲਿਸ ਨੇ ਅਨੈਤਿਕ ਤਸਕਰੀ ਰੋਕਥਾਮ ਐਕਟ ਤਹਿਤ 28 ਮੁੰਡਿਆਂ ਅਤੇ ਕੁੜੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਵਿਚ 15 ਲੜਕੀਆਂ ਸ਼ਾਮਲ ਹਨ। ਪੁੱਛਗਿੱਛ ਵਿਚ ਇਹ ਹੈਰਾਨੀ ਦੀ ਗੱਲ ਸਾਹਮਣੇ ਆਈ ਹੈ ਕਿ ਫੜੀ ਗਈ ਇਕ ਲੜਕੀ ਦੇ ਵਿੱਚ HIV Positive ਅਤੇ ਦੂਸਰੀ ਲੜਕੀ ਨੂੰ ਕਾਲਾ ਪੀਲੀਆ ਹੈ। ਹੋਟਲ ਮਾਲਕ ਅਜਿਹੀਆਂ ਲੜਕੀਆਂ ਤੋਂ ਜਿਸਮਫਰੋਸ਼ੀ ਦਾ ਕਾਰੋਬਾਰ ਕਰਾ ਰਹੇ ਸਨ। ਇਸ ਤੋਂ ਇਲਾਵਾ ਹੋਟਲ ਦੇ ਅੰਦਰੋਂ ਨਾਜਾਇਜ਼ ਸ਼ਰਾਬ ਦੀਆਂ 8 ਬੋਤਲਾਂ ਜ਼ਬਤ ਕੀਤੀਆਂ ਗਈਆਂ।

sex-racket-busted-ibpark-blu-hotel-ludhiana

ਜਾਣਕਾਰੀ ਅਨੁਸਾਰ Park Blu ਦੇ ਮਾਲਕ ਮਨਪ੍ਰੀਤ ਸਿੰਘ ਉਰਫ ਹੈਪੀ ਅਤੇ ਗੁਰਪ੍ਰੀਤ ਸਿੰਘ ਦੋਵੇਂ ਬਾਹਰੋਂ ਲੜਕੀਆਂ ਨੂੰ ਬੁਲਾ ਕੇ ਹੋਟਲ ਦੇ ਅੰਦਰ ਜਿੰਸਮਪਰੋਸ਼ੀ ਦਾ ਧੰਦਾ ਕਰਵਾ ਰਹੇ ਸਨ। ਸੂਤਰ ਦੱਸਦੇ ਹਨ ਕਿ ਕਿਸੇ ਨੇ ਇਸ ਸਬੰਧ ਵਿੱਚ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਸੀ.ਪੀ. ਨੇ ਏ.ਡੀ.ਸੀ.ਪੀ. ਟੀਮ ਦੀ ਅਗਵਾਈ ਹਰੀਸ਼ ਦਯਾਮਾ ਅਤੇ ਏਸੀਪੀ ਰੁਪਿੰਦਰ ਕੌਰ ਭੱਟੀ ਕਰ ਰਹੇ ਸਨ।

sex-racket-busted-ibpark-blu-hotel-ludhiana

ਪਹਿਲਾਂ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਬਣਾ ਕੇ ਭੇਜਿਆ ਗਿਆ ਸੀ। ਗਾਹਕ ਬਣੇ ਪੁਲਿਸ ਮੁਲਾਜ਼ਮ ਦੇ ਇਸ਼ਾਰੇ ਤੋਂ ਬਾਅਦ ਭਾਰੀ ਪੁਲਿਸ ਫੋਰਸ ਨੇ ਮੰਗਲਵਾਰ ਰਾਤ ਨੂੰ Hotel Park Blu ‘ਤੇ ਛਾਪਾ ਮਾਰਿਆ। ਹੋਟਲ ਮਾਲਕ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ‘ਤੇ ਵੀ Excise Act ਦੇ ਤਹਿਤ ਵੱਖਰੇ ਤੌਰ’ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਮੁਲਜ਼ਮਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਥਾਣਾ ਨੰਬਰ 5 ਦੇ ਐਸ.ਐਚ.ਓ. ਰਿਚਾ ਰਾਣੀ ਨੇ ਇਸ ਦੀ ਪੁਸ਼ਟੀ ਕੀਤੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ