Corona in Patiala: ਪਟਿਆਲਾ ਵਿੱਚ ਇਕ ਮਰੀਜ਼ ਨੇ ਪਾਈ Corona ਨੂੰ ਮਾਤ, ਠੀਕ ਹੋ ਕੇ ਪਹੁੰਚਿਆ ਘਰ

a-patient-in-patiala-found-corona-beat

Corona in Patiala: ਬਲਾਕ ਸ਼ੰਭੂ ‘ਚ ਪੈਂਦੇ ਪਿੰਡ ਰਾਮ ਨਗਰ ਸੈਣੀਆਂ ਦੇ ‘Corona’ ਪਾਜ਼ੀਟਿਵ ਪੀੜਤ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਅੱਜ 18 ਦਿਨਾਂ ਬਾਅਦ ਹਸਪਤਾਲ ‘ਚੋਂ ‘Corona’ ਨੂੰ ਮਾਤ ਦੇ ਕੇ ਠੀਕ-ਠਾਕ ਘਰ ਪਹੁੰਚਿਆ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਦਾ ਇਹ ਪਹਿਲਾ ਮਰੀਜ਼ ਸੀ, ਜੋ 28 ਮਾਰਚ ਨੂੰ ‘Corona’ ਪਾਜ਼ੀਟਿਵ ਆ ਗਿਆ ਸੀ। ਇਹ ਨੌਜਵਾਨ 27 ਮਾਰਚ ਤੋਂ ਹੀ ਅੰਬਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਸੀ।

ਇਹ ਵੀ ਪੜ੍ਹੋ: Corona in India: ਭਾਰਤ ਵਿੱਚ Corona ਦਾ ਕਹਿਰ, ਮਿਰਤਕਾਂ ਦੀ ਗਿਣਤੀ 320 ਤੋਂ ਪਾਰ

ਬੀਤੇ ਦਿਨੀਂ ਸਿਵਲ ਸਰਜਨ ਅੰਬਾਲਾ ਕੁਲਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਨੌਜਵਾਨ ਦੇ ਵੱਖ—ਵੱਖ ਤਾਰੀਖਾਂ ਵਿਚ ‘Corona’ ਟੈਸਟ ਕਰਵਾਏ ਗਏ ਸਨ। ਦੋਵੇਂ ਰਿਪੋਰਟਾਂ ਨੈਗੇਟਿਵ ਆਈਆਂ। ਅੱਜ ਇਸ ਨੌਜਵਾਨ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਉਸ ਨੂੰ (ਸੀ. ਐੱਸ. ਸੀ.) ਸਰਕਾਰੀ ਹਸਪਤਾਲ ਘਨੌਰ ਦੀ ਐਂਬੂਲੈਂਸ ਵਿਚ ਪਿੰਡ ਰਾਮ ਨਗਰ ਸੈਣੀਆਂ ਵਿਖੇ ਲੈ ਕੇ ਆਈ। ਨੌਜਵਾਨ ਦੇ ਘਰ ਆਉਣ ਤੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾਈ ਗਈ ਕਿ ਇਹ ਨੌਜਵਾਨ 14 ਦਿਨਾਂ ਲਈ ‘ਇਕਾਂਤਵਾਸ’ ‘ਚ ਘਰ ਹੀ ਰਹੇਗਾ। ਇਸ ਨੂੰ ਮਿਲਣ ਲਈ ਕੋਈ ਵੀ ਉਸ ਦੇ ਘਰ ਨਾ ਜਾਵੇ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ