Corona in Pathankot: Corona ਦਾ ਪਠਾਨਕੋਟ ਵਿੱਚ ਕਹਿਰ, ਮਰੀਜ਼ਾਂ ਦੀ ਗਿਣਤੀ 20 ਤੋਂ ਪਾਰ

new-corona-case-in-pathankot-corona-updates

Corona in Pathankot: ਜ਼ਿਲਾ ਪਠਾਨਕੋਟ ‘ਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ ‘ਚੋਂ 6 ਪਾਜ਼ੇਟਿਵ ਅਤੇ 15 ਨੈਗੇਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜ਼ਿਲਾ ਪ੍ਰਸ਼ਾਸਨ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਾ ਕੇ ਅਨੰਦਪੁਰ ਰੜ੍ਹਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ਼ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਇਹ ਵੀ ਪੜ੍ਹੋ: Corona in Mohali: ਮੋਹਾਲੀ ਵਿੱਚ Corona ਨੇ ਢਾਹਿਆ ਕਹਿਰ, 2 ਹੋਰ ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਸੰਤੋਸ਼ ਕੁਮਾਰੀ (67) ਜੋ ਬਗਿਆਲ ਪਿੰਡ ਦੀ ਨਿਵਾਸੀ ਹੈ ਅਤੇ ਰਾਜ ਕੁਮਾਰ ਦੀ ਮਾਤਾ ਦੀ ਮੌਤ ‘ਤੇ ਅਫਸੋਸ ਕਰਨ ਲਈ ਅਨੰਦਪੁਰ ਰੜ੍ਹਾਂ ਆਈ ਹੋਈ ਸੀ ਅਤੇ ਕਰੀਬ ਇਕ ਹਫਤਾ ਰਾਜ ਕੁਮਾਰ ਦੇ ਘਰ ‘ਚ ਰਹੀ, ਸੰਤੋਸ਼ ਕੁਮਾਰੀ ਰਿਸ਼ਤੇ ‘ਚ ਰਾਜ ਕੁਮਾਰ ਦੀ ਭੈਣ ਲੱਗਦੀ ਹੈ। ਇਸੇ ਤਰ੍ਹਾਂ ਅਨੰਦਪੁਰ ਕੂਲੀਆ ਨਿਵਾਸੀ ਨਿਰਮਲਾ (52 ) ਜੋ ਕਿ ਰਾਜ ਕੁਮਾਰ ਦੀ ਭਾਬੀ ਲੱਗਦੀ ਹੈ।

ਰਾਜ ਕੁਮਾਰ ਦੀ ਬੇਟੀ ਏਕਤਾ (24), ਅਸ਼ੋਕ (59) ਸਪੁੱਤਰ ਲਾਲ ਚੰਦ ਨਿਵਾਸੀ ਅਨੰਦਪੁਰ ਕੂਲੀਆ ਦੀ ਵੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸੁਜਾਨਪੁਰ ਨਿਵਾਸੀ ਰਾਜ ਕੁਮਾਰੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਕਮਲੇਸ਼ ਕੁਮਾਰੀ ਦੇ ਸੰਪਰਕ ‘ਚੋਂ ਦਵਿੰਦਰ ਸਿੰਘ (78 ) ਸੁਜਾਨਪੁਰ ਅਤੇ ਕਮਲੇਸ਼ ਰਾਣੀ (45) ਨਿਵਾਸੀ ਮੁਹੱਲਾ ਸੇਖਾਂ ਸੁਜਾਨਪੁਰ ਦੀ ਵੀ ਮੈਡੀਕਲ ਰਿਪੋਰਟ Corona ਪਾਜ਼ੇਟਿਵ ਆਈ ਹੈ। ਰਾਜ ਕੁਮਾਰ ਨਾਲ ਸੰਪਰਕ ਰੱਖਣ ਵਾਲੇ 15 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਲੋਕਾਂ ਦੇ ਮੈਡੀਕਲ ਟੈਸਟ ਲਈ 11 ਅਪ੍ਰੈਲ ਨੂੰ ਸੈਂਪਲ ਭੇਜੇ ਗਏ ਸਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ