Lockdown in India: Lockdown ਅੱਗੇ ਵਧਣ ਕਰਕੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਰੱਦ

domestic-and-international-flights-canceled-until-may-3

Lockdown in India: Coronavirus ‘COVID-19’ ਨੂੰ ਦੇਖਦਿਆਂ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਯਾਤਰੀ ਉਡਾਣਾਂ ਵੀ 3 ਮਈ ਤੱਕ ਰੱਦ ਰਹਿਣਗੀਆਂ। Coronavirus ਦਾ ਇਨਫੈਕਸ਼ਨ ਰੋਕਣ ਲਈ ਦੇਸ਼ ਭਰ ‘ਚ 25 ਮਾਰਚ ਤੋਂ ਜਾਰੀ Lockdown ਦਾ ਸਮਾਂ 3 ਮਈ ਤੱਕ ਵਧਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਅਗਲੇ 19 ਦਿਨਾਂ ਲਈ ਨਿਯਮਿਤ ਯਾਤਰੀ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਹੈ।

domestic-and-international-flights-canceled-until-may-3

ਹਵਾਬਾਜ਼ੀ ਮੰਤਰਾਲਾ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਾਰੀਆਂ ਨਿਯਮਿਤ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦਾ ਪਰਿਚਾਲਨ 3 ਮਈ ਦੀ ਰਾਤ 11.59 ਮਿੰਟ ਤਕ ਰੱਦ ਕੀਤਾ ਜਾਂਦਾ ਹੈ। ਇਸ ਦੌਰਾਨ ਮੌਜੂਦਾ ਵਿਵਸਥਾ ਦੀ ਤਰ੍ਹਾਂ ਵਿਸ਼ੇਸ਼ ਯਾਤਰੀ ਉਡਾਣਾਂ ਅਤੇ ਕਾਰਗੋ ਉਡਾਣਾਂ ਦਾ ਪਰਿਚਾਲਨ ਜਾਰੀ ਰਹੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ