China Thread ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿਓ, ਤੁਰੰਤ ਪਾਉ 5000 ਰੁਪਏ ਦਾ ਇਨਾਮ

get-rs-5000-reward-on-giving-the-information-of-china-thread-sellers-to-ludhiana-police

Ludhiana China Thread News: ਲੁਧਿਆਣਾ ਸ਼ਹਿਰ ਵਿਚ China Thread ਵੇਚਣ ‘ਤੇ ਪੂਰਨ ਪਾਬੰਦੀ ਹੈ। ਪੁਲਿਸ ਨੇ ਹੁਣ ਤੱਕ 15 ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ। China Thread ਵੇਚਣ ਵਾਲੇ ਨੂੰ ਸੂਚਿਤ ਕਰਨ ਵਾਲੇ ਵਿਅਕਤੀ ਨੂੰ ਮੌਕੇ ‘ਤੇ ਪੰਜ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਤਾਂ ਚਾਇਨਾ ਡੋਰ ਵੇਚ ਸਕਣ ਅਤੇ ਨਾ ਹੀ ਖਰੀਦਣ। ਅਜਿਹਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। China Thread ਦੇ ਨਾਲ ਪਤੰਗ ਉਡਾਉਂਦੇ ਫੜੇ ਜਾਣ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਆਨ ਲਾਈਨ China Thread ਵੇਚਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਧੀ ਦੇ ਲਈ ਸੂਟ ਖਰੀਦਣ ਜਾ ਰਹੇ ਬਜ਼ੁਰਗ ਨਾਲ ਵਾਪਰਿਆ ਭਿਆਨਕ ਹਾਦਸਾ, ਚਾਇਨਾ ਡੋਰ ਨੇ ਵੱਢਿਆ ਮੂੰਹ
ਕੁੱਝ ਪਤਾ ਲੱਗਣ ਤੇ ਇਹਨਾਂ ਨੰਬਰਾਂ ‘ਤੇ ਸ਼ਿਕਾਇਤ ਕਰੋ:
  • ਡੀਸੀਪੀ ਡਿਟੈਕਟਿਵ ਸਿਮਰਤਪਾਲ ਸਿੰਘ ਢੀਂਡਸਾ 98158-00140
  • ਏਡੀਸੀਪੀ -1 ਗੁਰਪ੍ਰੀਤ ਸਿੰਘ ਸਿਕੰਦ 78370-18503
  • ਏ ਡੀ ਸੀ ਪੀ ਹੈੱਡ ਕੁਆਟਰਜ਼ ਦੀਪਕ ਪਾਰਿਖ 78370-18509
  • ਇਹਨਾਂ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਨੰਬਰ 78370-18500 ‘ਤੇ ਵੀ ਕਾਲ ਕੀਤੀ ਜਾ ਸਕਦੀ ਹੈ।
Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ