ਧੀ ਦੇ ਲਈ ਸੂਟ ਖਰੀਦਣ ਜਾ ਰਹੇ ਬਜ਼ੁਰਗ ਨਾਲ ਵਾਪਰਿਆ ਭਿਆਨਕ ਹਾਦਸਾ, ਚਾਇਨਾ ਡੋਰ ਨੇ ਵੱਢਿਆ ਮੂੰਹ

another-accident-happened-with-china-thread-in-ludhiana

ਮੋਟਰਸਾਈਕਲ ਸਵਾਰ ਬਜ਼ੁਰਗ ਆਦਮੀ ਕੁਲਦੀਪ ਸਿੰਘ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਜਖਮੀ ਹੋ ਗਿਆ। ਕੁਲਦੀਪ ਸਿੰਘ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿੰਦਾ ਹੈ। ਉਹ ਆਪਣੀ ਧੀ ਦੇ ਲਈ ਲੁਧਿਆਣਾ ਦੇ ਚੌੜੇ ਬਾਜ਼ਾਰ ਦੇ ਵਿੱਚੋਂ ਸੂਟ ਲੈਣ ਜਾ ਰਿਹਾ ਸੀ ਕਿ ਅਚਾਨਕ ਜਗਰਾਉਂ ਪੁਲ ਦੇ ਉੱਪਰ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ।

ਇਹ ਵੀ ਪੜ੍ਹੋ: Ludhiana Weather Update: ਬਾਰਿਸ਼ ਦੇ ਨਾਲ ਸ਼ੁਰੂ ਹੋਵੇਗਾ ਨਵਾਂ ਸਾਲ, ਵਧੇਗੀ ਹੋਰ ਠੰਡ

ਰਾਹਗੀਰਾਂ ਨੇ ਕੁਲਦੀਪ ਸਿੰਘ ਨੂੰ ਲੁਧਿਆਣਾ ਦੇ ਸਿਵਲ ਹਾਸਪਤਾਲ ਦੇ ਵਿੱਚ ਭਰਤੀ ਕਰਵਾਇਆ। ਚਾਇਨਾ ਡੋਰ ਨੇ ਕੁਲਦੀਪ ਸਿੰਘ ਦੇ ਮੂੰਹ ਦਾ ਬੁਰਾ ਹਾਲ ਕਰ ਦਿੱਤਾ। ਡਾਕਟਰਾਂ ਨੇ ਉਸ ਦੇ ਚਿਹਰੇ ‘ਤੇ 12 ਦੇ ਕਰੀਬ ਟਾਂਕੇ ਲਗਾਏ ਹਨ। ਘਟਨਾ ਦੀ ਜਾਣਕਾਰੀ ਮਿਲਣ ਸਾਰ ਹੀ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਦੇ ਮੁਖੀ ਚੰਦਰਕਾਂਤ ਚੱਡਾ ਅਤੇ ਜਨਰਲ ਸਕੱਤਰ ਗੌਤਮ ਸੂਦ ਆਪਣੇ ਸਾਥੀਆਂ ਸਮੇਤ ਸਿਵਲ ਹਸਪਤਾਲ ਪਹੁੰਚ ਗਏ।

ਚੱਡਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਲਾਸਟਿਕ ਡੋਰ ‘ਤੇ ਪਾਬੰਦੀ ਲਗਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਪ੍ਰਸ਼ਾਸਨ ਨੂੰ ਕਈ ਵਾਰ ਮੰਗਾਂ ਦਿੱਤੀਆਂ ਗਈਆਂ ਪਰ ਨਾ ਤਾਂ ਸੁਣਵਾਈ ਹੋਈ ਅਤੇ ਨਾ ਹੀ ਠੋਸ ਕਾਰਵਾਈ ਕੀਤੀ ਗਈ। ਚੰਦਰਕਾਂਤ ਚੱਡਾ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਡੀਸੀ ਪ੍ਰਦੀਪ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮੰਗ ਪੱਤਰ ਸੌਂਪਣਗੇ ਜੋ ਡ੍ਰੈਗਨ ਡੋਰ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ