Youth Akali Dal ਨੇ ਸਿੱਖ ਨੌਜਵਾਨ ਦੀ ਹੱਤਿਆ ਦੇ ਵਿਰੋਧ ਵਿੱਚ ਕੱਢਿਆ ਰੋਸ ਮਾਰਚ

youth-akali-dal-protests-march-against-killing-of-sikh-youth

Youth Akali Dal Protest News: Youth Akali Dal (YAD) ਨੇ ਪਿਸ਼ਾਵਰ ਵਿੱਚ ਇੱਕ ਸਿੱਖ ਨੌਜਵਾਨ ਦੀ ਹੱਤਿਆ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਲੁਧਿਆਣਾ ਦੇ ਚੌੜਾ ਬਾਜ਼ਾਰ ਖੇਤਰ ਵਿੱਚ ਪਾਕਿਸਤਾਨ ਖ਼ਿਲਾਫ਼ ਰੋਸ ਮਾਰਚ ਕੱਢਿਆ। ਇਸ ਸਮੇਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ ਨਾਅਰੇਬਾਜ਼ੀ ਕੀਤੀ। Youth Akali Dal (YAD) ਨੇ ਜ਼ਿਲ੍ਹਾ ਯੂਥ ਅਕਾਲੀ ਦਲ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ।

ਗੋਸ਼ਾ ਨੇ ਕਿਹਾ ਕਿ ਵਿਸ਼ਵ ਭਰ ਦੀ ਸਿੱਖ ਕੌਮ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹੋਏ ਹਮਲੇ ਦਾ ਵਿਰੋਧ ਕਰ ਰਹੀ ਹੈ। ਗੋਸ਼ਾ ਨੇ ਕਿਹਾ ਕਿ ਪਿਸ਼ਾਵਰ ਵਿੱਚ ਇੱਕ ਸਿੱਖ ਰਵਿੰਦਰ ਸਿੰਘ ਦੀ ਹੱਤਿਆ ਤੋਂ ਬਾਅਦ ਸਿੱਖ ਕੌਮ ਹੋਰ ਭੜਕ ਉੱਠੀ ਹੈ। ਗੋਸ਼ਾ ਨੇ ਕਿਹਾ ਕਿ ਪਾਕਿਸਤਾਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਤੋਂ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਰਾਜੋਆਣਾ ਦੀ ਭੈਣ ਨੂੰ ਮਿਲੇ Sukhbir Badal

Youth Akali Dal (YAD) ਦੇ ਰੋਸ ਮਾਰਚ ਦੌਰਾਨ ਬਾਬਾ ਜਗਜੀਤ ਸਿੰਘ, ਕੁਲਦੀਪ ਸਿੰਘ, ਰਵਿੰਦਰਪਾਲ ਸਿੰਘ, ਜਸਮੀਤ ਸਿੰਘ ਮੱਕੜ, ਜਸਪਾਲ ਸਿੰਘ ਬੰਟੀ, ਜਸਕਰਨ ਸਿੰਘ, ਸੰਜੀਵ ਚੌਧਰੀ, ਜਸਵੀਰ ਸਿੰਘ ਦੂਆ, ਹਰਵਿੰਦਰ ਸਿੰਘ ਨਾਮਧਾਰੀ, ਕਮਲ ਅਰੋੜਾ, ਤਰਨਦੀਪ ਸੰਨੀ, ਰਾਜ ਸਿੱਧੂ, ਅਮਰਦੀਪ ਸਿੰਘ ਲੁਹਾਰੀਆ ਗੁਰਦੀਪ ਸਿੰਘ ਚਾਵਲਾ, ਮਨਪ੍ਰੀਤ ਕੱਕੜ, ਦੀਪਕ, ਮਨਜੀਤ ਸਿੰਘ ਰੰਗੀ, ਮਨਿੰਦਰ ਸਿੰਘ, ਅਰਵਿੰਦਰ ਸਿੰਘ ਲਾਡੀ, ਹਰਮਨ ਸਿੰਘ ਅਨੇਜਾ, ਰਵਿੰਦਰ ਸਿੰਘ ਕਾਲਾ, ਲਵਲੀ ਦੁਆ, ਹੈਪੀ ਮੱਕੜ, ਅਮਨ ਸੈਣੀ, ਗੁਰਮੀਤ ਸਿਨ , ਹਰਪ੍ਰੀਤ ਸਿੰਘ ਨੇ ਇਸ ਰੋਸ ਮਾਰਚ ਦੇ ਵਿੱਚ ਹਿੱਸਾ ਲਿਆ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ