Ludhiana Sex Racket News: ਸ਼ਿਮਲਾਪੁਰੀ ਵਿੱਚ ਚੱਲ ਰਹੇ ਹਾਈ ਪ੍ਰੋਫਾਈਲ ਦੇਹ ਵਪਾਰ ਧੰਦੇ ਦਾ ਲੁਧਿਆਣਾ ਪੁਲਿਸ ਨੇ ਕੀਤਾ ਪਰਦਾ ਫਾਸ਼, 3 ਵਿਦੇਸ਼ੀ ਕੁੜੀਆਂ ਨੂੰ ਕੀਤਾ ਗਿਰਫ਼ਤਾਰ

prostitution-foreign-girls-sex-racket-in-ludhiana-news

Ludhiana Sex Racket News: ਥਾਣਾ ਸ਼ਿਮਲਾਪੁਰੀ ਪੁਲਸ ਵੱਲੋਂ ਬੀਤੇ ਦਿਨੀਂ ਦੇਹ ਵਪਾਰ ਦਾ ਅੱਡਾ ਚਲਾ ਰਹੇ ਗਿਰੋਹ ਨੂੰ ਫੜਨ ਤੋਂ ਬਾਅਦ ਇਨ੍ਹਾਂ ਤੋਂ ਪੁੱਛÎਗਿੱਛ ‘ਚ ਵੱਡੇ ਖੁਲਾਸੇ ਹੋਏ ਹਨ। ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਹੈ ਕਿ ਵਿਦੇਸ਼ ਤੋਂ ਲੁਧਿਆਣਾ ਆਉਣ ਵਾਲੀਆਂ ਉਕਤ ਤਿੰਨੋਂ ਉਜ਼ਬੇਕਿਸਤਾਨੀ ਕੁੜੀਆਂ ਸੁਬੇਰਾ ਖਾਨ, ਸੁਸ਼ਸਿਤਾ ਅਤੇ ਸ਼ਹਿਨਾਜ਼ ਜੋ ਕਿ ਵਿਜ਼ੀਟਰ ਵੀਜ਼ੇ ‘ਤੇ ਭਾਰਤ ਆਈਆਂ ਸਨ, ਜਿਨ੍ਹਾਂ ਦੇ ਇਥੇ ਆਉਣ ਦਾ ਮਕਸਦ ਸਿਰਫ਼ ਇਸ ਗੈਂਗ ਲਈ ਕੰਮ ਕਰਨਾ ਸੀ।

ਇਹ ਵੀ ਪੜ੍ਹੋ: Ludhiana Eid News: ਲੁਧਿਆਣਾ ਦੀ ਜਾਮਾ ਮਸਜਿਦ ਲੱਗੀਆਂ ਰੌਣਕਾਂ, ਮਾਸਕ ਪਾ ਕੇ ਅਦਾ ਕੀਤੀ ਨਮਾਜ਼

ਪੁਲਸ ਸੂਤਰ ਦੱਸ ਰਹੇ ਹਨ ਕਿ ਇਹ ਗੈਂਗ ‘ਗੋਰੀ ਮੇਮ’ ਦਾ ਨਾਂ ਦੇ ਕੇ ਗਾਹਕਾਂ ਨੂੰ ਮਿਲਵਾਉਂਦੇ ਸਨ ਅਤੇ ਰਈਸਜ਼ਾਦਿਆਂ ਨੂੰ ਵਟਸਐਪ ‘ਤੇ ਇਨ੍ਹਾਂ ਦੀਆਂ ਤਸਵੀਰਾਂ ਭੇਜ ਕੇ ਪਸੰਦ ਕਰਵਾਉਂਦੇ ਸਨ ਅਤੇ ਕਥਿਤ ਰੂਪ ਨਾਲ ਮੁਜਰਾ ਕਰਵਾਉਣ ਲਈ ਜਗ੍ਹਾ ਵੀ ਤੈਅ ਕਰ ਲੈਂਦੇ ਸਨ। ਤਿੰਨ ਮਹੀਨੇ ਪਹਿਲਾਂ ਲੁਧਿਆਣਾ ‘ਚ ਇਨ੍ਹਾਂ ਕੁੜੀਆਂ ਨੂੰ ਅਮੀਰਜ਼ਾਦਿਆਂ ਨੂੰ ਸ਼ੌਕ ਪੂਰੇ ਕਰਨ ਲਈ ਬੁਲਵਾਇਆ ਗਿਆ ਸੀ।

prostitution-foreign-girls-sex-racket-in-ludhiana-news

ਸੂਤਰ ਦੱਸਦੇ ਹਨ ਕਿ ਪੁਲਸ ਅਜੇ ਉਨ੍ਹਾਂ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ, ਜਿਸ ਵਿਚ ਇਸ ਗਿਰੋਹ ਨੇ ਕਿਵੇਂ ਗੋਰੀ ਚਮੜੀ ਦੇ ਸ਼ੌਕੀਨਾਂ ਦੇ ਨੰਬਰ ਇਕੱਠੇ ਕੀਤੇ ਅਤੇ ਕਿਵੇਂ ਇਹ ਉਕਤ ਕਾਲਾ ਧੰਦਾ ਕਰਵਾਉਣ ਲਈ ਜਗ੍ਹਾ ਤਿਆਰ ਕਰਦੇ ਸਨ। ਹਾਲਾਂਕਿ ਇਨ੍ਹਾਂ ਦੇ ਇਕ ਰਾਤ ਦੇ ਰੇਟ ਹੀ ਇੰਨੇ ਦੱਸੇ ਜਾ ਰਹੇ ਹਨ ਕਿ ਇਨ੍ਹਾਂ ਨੂੰ ਕੋਈ ਆਮ ਆਦਮੀ ਤਾਂ ਡੇਟ ‘ਤੇ ਲਿਜਾ ਹੀ ਨਹੀਂ ਸਕਦਾ, ਜਿਸ ਨਾਲ ਪੁਲਸ ਉਨ੍ਹਾਂ ਲੋਕਾਂ ਦੀ ਭਾਲ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਫੜੇ ਗਏ ਗਿਰੋਹ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਨਾਲ ਪੁਲਸ ਦੇ ਹੱਥ ਉਨ੍ਹਾਂ ਅਮੀਰਜ਼ਾਦਿਆਂ ਦੇ ਗਿਰੇਬਾਨ ਨੇੜੇ ਹਨ, ਜੋ ਅਜਿਹੀਆਂ ਅੱਯਾਸ਼ੀਆਂ ਕਰਨਾ ਆਪਣਾ ਹੱਕ ਸਮਝਦੇ ਹਨ।

ਇਹ ਵੀ ਪੜ੍ਹੋ: Anmol Kwatra vs Mohit Rampal News: ਯੂਥ ਕਾਂਗਰਸ ਦੇ ਵਾਈਸ ਪ੍ਰਧਾਨ Mohit Rampal ਨੇ ਫੇਸਬੁੱਕ ਤੇ ਲਾਈਵ ਹੋ ਕੇ ਅਨਮੋਲ ਕਵਾਤਰਾ ਖ਼ਿਲਾਫ਼ ਕੱਢਿਆ ਗੁੱਸਾ

ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਉਕਤ ਉਜ਼ਬੇਕੀ ਲੜਕੀਆਂ ਨੂੰ ਅਜੇ ਭਾਰਤੀ ਕਾਨੂੰਨ ਸਿਸਟਮ ਦਾ ਕੁੱਝ ਵੀ ਗਿਆਨ ਨਹੀਂ ਅਤੇ ਉਹ ਇਸ ਧੰਦੇ ਨੂੰ ਆਪਣੇ ਦੇਸ਼ ਵਾਂਗ ਹੀ ਇਥੇ ਸਮਝਦੀਆਂ ਹਨ ਪਰ ਗਿਰੋਹ ਦੇ ਫੜੇ ਗਏ ਹੋਰ ਮੈਂਬਰਾਂ ਦੇ ਮਨ ਵਿਚ ਸਜ਼ਾ ਦਾ ਡਰ ਛਾ ਚੁੱਕਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਪਤਾ ਹੈ ਕਿ ਲਗਾਤਾਰ ਲਾਕਡਾਊਨ ਵਿਚ ਤਿੰਨ ਮਹੀਨੇ ਉਨ੍ਹਾਂ ਨੇ ਗੋਰੀਆਂ ਮੇਮਾਂ ਰਾਹੀਂ ਕਿੰਨੇ ਅਮੀਰਜ਼ਾਦਿਆਂ ਨੂੰ ਲੁੱਟਿਆ ਹੈ। ਉਧਰ, ਪੁਲਸ ਵੱਲੋਂ ਮੁੱਖ ਮੁਜਰਿਮ ਰੀਤ ਉਰਫ ਮੀਨੂ, ਰਮਨਦੀਪ ਅਤੇ ਗੁਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿ ਸਾਰੇ ਗਿਰੋਹ ‘ਤੇ ਕਾਬੂ ਪਾਇਆ ਜਾ ਸਕੇ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ