Anmol Kwatra vs Mohit Rampal News: ਬੀਤੇ ਕੁੱਝ ਦਿਨਾਂ ਤੋਂ ਪੰਜਾਬ ਦੇ ਵਿੱਚ NGO ਦੇ ਮੁੱਦੇ ਨੂੰ ਲੈ ਕੇ ਕਾਫ਼ੀ ਚਰਚਾ ਛਿੜੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੋ NRI’s ਇਹਨਾਂ NGO’s ਨੂੰ ਪੈਸਾ ਭੇਜ ਰਹੇ ਨੇ ਉਹ ਕਿੱਥੇ ਜਾ ਰਿਹਾ ਹੈ। ਬੀਤੇ ਦਿਨ ਲੁਧਿਆਣਾ ਦੇ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਮੋਹਿਤ ਰਾਮਪਾਲ ਨੇ ਲਾਈਵ ਹੋ ਕੇ ਸਮਾਜ ਸੇਵੀ ਅਨਮੋਲ ਕਵਾਤਰਾ ਦੇ ਖਿਲਾਫ ਕਾਫੀ ਕੁੱਝ ਬੋਲਿਆ ਹੈ। ਉਹਨਾਂ ਨੇ ਆਪਣੇ ਲਾਈਵ ਦੌਰਾਨ ਕਿਹਾ ਕਿ ਅੰਮ੍ਰਿਤਸਰ ਦੀ ਇੱਕ ਕੁੜੀ ਨੇ ਫੇਸਬੁੱਕ ਤੇ ਪੋਸਟ ਪਾ ਕੇ NRI’s ਵੀਰਾਂ ਵਲੋਂ ਭੇਜੇ ਗਏ ਪੈਸੇ ਦਾ ਹਿਸਾਬ ਮੰਗਿਆ ਸੀ।
ਇਹ ਵੀ ਪੜ੍ਹੋ: Ludhiana Rape News: ਬੇਸ਼ਰਮੀ ਦੀਆਂ ਹੱਦਾਂ ਪਾਰ, ਮਾਸੜ ਨੇ ਆਪਣੀ ਹੀ ਭਾਣਜੀ ਨਾਲ ਕੀਤਾ ਜ਼ਬਰ ਜਨਾਹ
ਮੋਹਿਤ ਰਾਮਪਾਲ ਨੇ ਕਿਹਾ ਕਿ ਉਸ ਪੋਸਟ ਦੇ ਉੱਪਰ ਅਨਮੋਲ ਕਵਾਤਰੇ ਦੇ ਪਿਤਾ ਨੇ ਉਸ ਭੈਣ ਦੇ ਖਿਲਾਫ ਬਹੁਤ ਹੀ ਮਾੜੀ ਸ਼ਬਦਵਾਲੀ ਦੀ ਵਰਤੋਂ ਕੀਤੀ ਹੈ ਜੋ ਕੇ ਮੁਆਫੀ ਦੇਣ ਯੋਗ ਨਹੀਂ ਹੈ। ਮੋਹਿਤ ਰਾਮਪਾਲ ਨੇ ਕਿਹਾ ਕਿ ਕਿਸੇ ਦੀ ਭੈਣ ਦੇ ਖਿਲਾਫ ਗਲਤ ਬੋਲਣਾ ਇਹਨਾਂ ਨੂੰ ਮਾੜੀ ਮਾਨਸਿਕਤਾ ਨੂੰ ਸਾਹਮਣੇ ਲਿਆ ਰਿਹਾ ਹੈ। ਮੋਹਿਤ ਰਾਮਪਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਹੁਣ ਪੋਸਟ ਚ ਕੰਮੈਂਟ ਡਿਲੀਟ ਕਰ ਦਿੱਤਾ ਹੈ। ਪਰ ਮੈਂ ਉਹਨਾਂ ਦੀ ਜਮਾਦਿ ਹਰਕਤ ਨੂੰ ਕੈਪਚਰ ਕਰ ਲਿਆ ਹੈ।