Ludhiana Eid News: ਲੁਧਿਆਣਾ ਦੀ ਜਾਮਾ ਮਸਜਿਦ ਲੱਗੀਆਂ ਰੌਣਕਾਂ, ਮਾਸਕ ਪਾ ਕੇ ਅਦਾ ਕੀਤੀ ਨਮਾਜ਼

eid-celebrations-in-jama-masjid-ludhiana
Ludhiana Eid News: ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸੀਤ ਵਿਖੇ ਅੱਜ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਆਪਸੀ ਦਾਇਰੇ ਨੂੰ ਵੀ ਬਣਾਈ ਰੱਖਿਆ ਗਿਆ ਅਤੇ ਨਮਾਜ਼ੀ ਮੂੰਹ ‘ਤੇ ਮਾਸਕ ਬੰਨ੍ਹ ਕੇ ਨਮਾਜ਼ ਅਦਾ ਕਰਦੇ ਵਿਖਾਈ ਦਿੱਤੇ। ਲੁਧਿਆਣਾ ਦੇ ਨਾਇਬ ਸ਼ਾਹੀ ਇਮਾਮ ਨੇ ਇਸ ਮੌਕੇ ਸਮੁੱਚੀ ਲੋਕਾਈ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੁਨੇਹਾ ਵੀ ਦਿੱਤਾ।ਨਾਇਬ ਸ਼ਾਹੀ ਇਮਾਮ ਮੁਹੰਮਦ ਉਸਮਾਨ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਕੁਰਬਾਨੀ ਦਾ ਤਿਉਹਾਰ ਹੈ, ਜਿਸ ਨੂੰ ਈਦ ਉਲ ਜੁਹਾ ਭਾਵ ਕੇ ਈਦ-ਏ-ਕੁਰਬਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ: Anmol Kwatra vs Mohit Rampal News: ਯੂਥ ਕਾਂਗਰਸ ਦੇ ਵਾਈਸ ਪ੍ਰਧਾਨ Mohit Rampal ਨੇ ਫੇਸਬੁੱਕ ਤੇ ਲਾਈਵ ਹੋ ਕੇ ਅਨਮੋਲ ਕਵਾਤਰਾ ਖ਼ਿਲਾਫ਼ ਕੱਢਿਆ ਗੁੱਸਾ

ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਆਪਸ ‘ਚ ਦਾਇਰਾ ਬਣਾ ਕੇ ਨਮਾਜ਼ ਅਦਾ ਕੀਤੀ ਗਈ ਹੈ ਅਤੇ ਦੁਆ ਮੰਗੀ ਗਈ ਹੈ ਕਿ ਜੋ ਮਹਾਮਾਰੀ ਪੂਰੇ ਵਿਸ਼ਵ ‘ਚ ਫੈਲੀ ਹੋਈ ਹੈ, ਉਸ ਤੋਂ ਇਨਸਾਨ ਨੂੰ ਬਚਾਇਆ ਜਾ ਸਕੇ ਅਤੇ ਜੋ ਆਉਣ ਵਾਲਾ ਸਮਾਂ ਹੈ, ਉਹ ਖੁਸ਼ੀਆਂ ਭਰਿਆ ਹੋਵੇ। ਸ਼ਾਹੀ ਇਮਾਮ ਨੇ ਨਮਾਜ਼ੀਆਂ ਨੂੰ ਕਿਹਾ ਕਿ ਅੱਜ ਈਦ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕੋਈ ਵੀ ਗੁਆਂਢੀ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਭੁੱਖਾ ਨਾ ਰਹੇ।

ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦੀ ਰਾਹ ਦਿਖਾਉਂਦੇ ਹਨ, ਅਸੀਂ ਸਾਲ ਭਰ ਰੋਜਾਨਾ ਪੰਜ ਨਮਾਜ਼ਾਂ ਅਦਾ ਕਰਦੇ ਹਾਂ ਅਤੇ ਈਦ ਦੇ ਦਿਨ 6 ਨਮਾਜ਼ਾਂ ਅਦਾ ਕਰਦੇ ਹਾਂ। ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕੁਰਬਾਨੀ ਦੇ ਇਸ ਦਿਨ ਅਸੀਂ ਸਭ ਇਸ ਸੰਕਲਪ ਨੂੰ ਦੁਹਰਾਉਂਦੇ ਹਾਂ ਕਿ ਜੇਕਰ ਦੇਸ਼ ਅਤੇ ਕੌਮ ਨੂੰ ਲੋੜ ਪਵੇ ਤਾਂ ਅਸੀਂ ਪਿੱਛੇ ਨਹੀਂ ਰਹਾਂਗੇ।