Chandigarh Road Accident News: ਚੰਡੀਗੜ੍ਹ ਸੈਕਟਰ 19/20 ਸੈਕਟਰ ਦੇ ਡਿਵਾਈਡਿੰਗ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕ ਹੋਏ ਜ਼ਖਮੀ

terrible-road-accident-occurred-on-dividing-road-of-sector-19-20-chandigarhterrible-road-accident-occurred-on-dividing-road-of-sector-19-20-chandigarh
Chandigarh Road Accident News: ਸੈਕਟਰ 19/20 ਦੀ ਡਿਵਾਈਡਿੰਗ ਰੋਡ ਤੇ ਇੱਕ ਤੇਜ਼ ਰਫ਼ਤਾਰ ਹਾਦਸੇ ਦਾ ਸ਼ਿਕਾਰ ਹੋ ਗਈ।ਇਸ ਹਾਦਸੇ ‘ਚ 4 ਲੋਕ ਜ਼ਖਮੀ ਹੋਏ ਹਨ।ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾ ਇੱਕ ਬਾਇਕ ਸਵਾਰ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕਿ ਸਕੈਟਰ 20 ਦੀ ਡਿਵਾਈਡਿੰਗ ਰੋਡ ਪਾਰ ਕਰ ਸਕੈਟਰ 19 ‘ਚ ਬਣੇ ਇੱਕ ਆਈਏਐਸ ਦੇ ਘਰ ‘ਚ ਜਾ ਵੜੀ।

ਇਹ ਵੀ ਪੜ੍ਹੋ: High Security Number Plates News: ਵਾਹਨ ਤੇ ਉੱਚ ਸੁਰੱਖਿਆ ਨੰਬਰ ਪਲੇਟ ਨਾ ਹੋਣ ‘ਤੇ ਕੱਟਿਆ ਜਾਵੇਗਾ ਮੋਟਾ ਚਲਾਨ

ਜਿਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਜ਼ਖਮੀ ਬਾਇਕ ਸਵਾਰ ਨੂੰ ਸੈਕਟਰ 16 ਦੇ ਹਸਪਤਾਲ ‘ਚ ਭਰਤੀ ਕਰਵਾਇਆ, ਉਸਦੀ ਹਾਲਤ ਹੁਣ ਨਾਜ਼ੁਕ ਦੱਸੀ ਜਾ ਰਹੀ ਹੈ। ਗੱਡੀ ‘ਚ ਕੁੱਲ ਤਿੰਨ ਲੋਕ ਸਵਾਰ ਸੀ।ਜਿਹਨਾਂ ਵਿੱਚੋਂ ਦੋ ਨੌਜਵਾਨ ਅਤੇ ਇੱਕ ਲੜਕੀ ਵੀ ਜ਼ਖਮੀ ਹੋਏ ਹਨ।ਪੁਲਿਸ ਨੇ ਉਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਹੈ।ਗੱਡੀ ਦੇ ਰਫਤਾਰ ਇੰਨੀ ਤੇਜ਼ ਸੀ ਕਿ ਉਹ ਸੜਕ ਪਾਰ ਕਰ ਆਈਏਐਸ ਦੇ ਘਰ ਦੀ ਪਿਛਲੀ ਕੰਧ ਤੋੜ ਲਾਅਨ ‘ਚ ਆ ਗਈ।ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ ਗਿਆ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ