Ludhiana News: ਫਿਲੌਰ ਪੁਲਿਸ ਨਸ਼ਾ ਤਸਕਰਾਂ ਨੂੰ ਲੈ ਕੇ ਪਹੁੰਚੇ ਪਿੰਡੀ ਸਟ੍ਰੀਟ, ਕੋਈ ਸੁਰਾਗ ਨਹੀਂ ਲੱਗਿਆ ਹੱਥ

Phillaur police arrive with drug smugglers at Pindi Street, found no clue

Ludhiana News: ਲੁਧਿਆਣਾ ਦੀ ਪਿੰਡੀ ਸਟ੍ਰੀਟ ਤੋਂ ਨਸ਼ਿਆਂ ਦੀ ਸਪਲਾਈ ਜਾਰੀ ਹੈ। ਫਿਲੌਰ ਪੁਲਿਸ ਦੁਆਰਾ ਫੜੇ ਗਏ ਤਸਕਰ ਦੁਆਰਾ ਇਹ ਖੁਲਾਸਾ ਹੋਇਆ ਹੈ। ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਥੋਂ ਦੀ ਇੱਕ ਦੁਕਾਨ ਤੋਂ 20 ਹਜ਼ਾਰ ਗੋਲੀਆਂ ਲੈ ਲਈਆਂ ਸਨ ਅਤੇ ਪੁਲਿਸ ਨੇ ਉਸਨੂੰ ਫੜ ਲਿਆ। ਪੁਲਿਸ ਉਸਦੇ ਨਾਲ ਪਿੰਡੀ ਸਟ੍ਰੀਟ ਪਹੁੰਚੀ, ਪਰ ਐਤਵਾਰ ਨੂੰ ਮਾਰਕੀਟ ਬੰਦ ਹੋਣ ਕਾਰਨ ਪੁਲਿਸ ਨੂੰ ਕੋਈ ਵੀ ਸੁਰਾਗ ਹੱਥ ਨਹੀਂ ਲੱਗਿਆ।

ਇਹ ਵੀ ਪੜ੍ਹੋ: Ludhiana News: ਰਾਮਗੜ੍ਹੀਆ ਕਾਲਜ਼ ਦੀਆਂ ਵਿਦਿਆਰਥਣਾਂ ਨੇ ਗ੍ਰੈਫਿਟੀ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ

ਫਿਲੌਰ ਪੁਲਿਸ ਨੇ ਗੁਲਸ਼ਨ ਕੁਮਾਰ ਨਿਵਾਸੀ ਸ਼ਾਹਕੋਟ ਨੂੰ 20,000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ, ਜਦੋਂਕਿ ਉਸਦਾ ਦੂਸਰਾ ਸਾਥੀ ਦਿਨੇਸ਼ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਲੁਧਿਆਣਾ ਦੀ ਪਿੰਡੀ ਸਟ੍ਰੀਟ ਤੋਂ ਲਿਆ ਕੇ ਜਲੰਧਰ ਦੇ ਖੇਤਰ ਵਿੱਚ ਸਪਲਾਈ ਕਰਦਾ ਹੈ।
ਸਬ ਇੰਸਪੈਕਟਰ ਬਖਸ਼ੀਸ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੁਲਜ਼ਮ ਨਾਲ ਲੁਧਿਆਣਾ ਦੀ ਪਿੰਡੀ ਸਟ੍ਰੀਟ ਪਹੁੰਚੀ ਸੀ, ਤਾਂ ਜੋ ਉਹ ਦੁਕਾਨ ਦੇ ਮਾਲਕ ਨਾਲ ਪੁੱਛਗਿੱਛ ਕਰ ਸਕੇ ਕਿ ਉਹ ਨਸ਼ੀਲੀਆਂ ਗੋਲੀਆਂ ਕਿੱਥੋਂ ਲੈ ਕੇ ਆਇਆ ਹੈ।

ਪੁਲਿਸ ਦੀ ਇਸ ਕਾਰਵਾਈ ਕਾਰਨ ਇਹ ਸਪੱਸ਼ਟ ਹੈ ਕਿ ਨਸ਼ਿਆਂ ਦੀ ਸਪਲਾਈ ਅਜੇ ਵੀ ਲੁਧਿਆਣਾ ਦੀ ਪਿੰਡੀ ਸਟ੍ਰੀਟ ਤੋਂ ਜਾਰੀ ਹੈ। ਪਰ ਸਥਾਨਕ ਪੁਲਿਸ ਇਥੇ ਵਾਰ ਵਾਰ ਛਾਪੇ ਮਾਰ ਕੇ ਕੁਝ ਵੀ ਬਰਾਮਦ ਕਰਨ ਵਿੱਚ ਅਸਮਰਥ ਹੈ। ਹਾਲੇ ਤੱਕ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਹੇਠ ਨਹੀਂ ਲੱਗ ਸਕਿਆ। ਕੋਤਵਾਲੀ ਪੁਲਿਸ ਸਣੇ ਕਈ ਹੋਰ ਅਧਿਕਾਰੀਆਂ ਨੇ ਇਥੇ ਮੀਟਿੰਗਾਂ ਕੀਤੀਆਂ।

Ludhiana News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ