Ludhiana Police Controversy News: ਖਾਕੀ ਇੱਕ ਵਾਰ ਫਿਰ ਹੋਈ ਦਾਗਦਾਰ, ਚੋਰੀ ਕਰਦੇ ਦੀਆਂ ਫੋਟੋਆਂ ਹੋਈਆਂ CCTV ਵਿੱਚ ਕੈਦ

ludhiana-police-officers-controversy-viral-news-video
Ludhiana Police Controversy News: ਸਬਜ਼ੀ ਮੰਡੀ ਆੜ੍ਹਤੀ ਐਸੋ. ਵੱਲੋਂ ਕੁਝ ਪੁਲਸ ਮੁਲਾਜ਼ਮਾਂ ‘ਤੇ ਖਾਕੀ ਨੂੰ ਦਾਗਦਾਰ ਕਰਨ ਦੇ ਕਥਿਤ ਦੋਸ਼ ਲਗਾਏ ਗਏ ਹਨ। ਉਕਤ ਮਾਮਲੇ ਨੂੰ ਲੈ ਕੇ ਐਸੋਸੀਏਸ਼ਨ ਵੱਲੋਂ ਮੀਡੀਆ ਮੁਲਾਜ਼ਮਾਂ ਨੂੰ ਪੇਸ਼ ਕੀਤੀ ਗਈ ਇਕ ਵੀਡੀਓ ਕਲਿੱਪ ਵਿਚ ਦਾਅਵਾ ਕੀਤਾ ਗਿਆ ਕਿ ਕਿਵੇਂ ਸਵੇਰ 2.30 ਵਜੇ ਦੇ ਕਰੀਬ ਸਬਜ਼ੀ ਮੰਡੀ ਵਿਚ ਰੱਖੇ ਟਮਾਟਰਾਂ ਦੇ ਕ੍ਰੇਟਸ ਵਿਚ 1 ਪੁਲਸ ਮੁਲਾਜ਼ਮ ਬੇਖੌਫ ਹੋ ਕੇ ਟਮਾਟਰ ਚੋਰੀ ਕਰਕੇ ਪਲਾਸਟਿਕ ਦੇ ਲਿਫਾਫੇ ਵਿਚ ਭਰਨ ਤੋਂ ਬਾਅਦ ਕੁਝ ਹੀ ਦੂਰ ਖੜ੍ਹੇ ਇਕ ਹੋਰ ਪੁਲਸ ਮੁਲਾਜ਼ਮ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ 9-2 ਗਿਆਰਾਂ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Sumedh Saini Latest News: ਸੈਣੀ ਦੀ ਗ੍ਰਿਫਤਾਰੀ ਲਈ ਬਾਦਲਾਂ ਦੇ ਟਿਕਾਣਿਆਂ ਮਾਰਿਆ ਜਾਵੇ ਛਾਪਾ: ਆਪ

ਇਸ ਸਬੰਧੀ ਗੱਲਬਾਤ ਕਰਨ ‘ਤੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਮੰਡੀ ਵਿਚ ਕੁਝ ਆੜ੍ਹਤੀਆ ਦੀਆਂ ਸਬਜ਼ੀਆਂ ਤੇ ਹੋਰ ਸਾਮਾਨ ਰਾਤ ਨੂੰ ਚੋਰੀ ਹੋ ਰਿਹਾ ਹੈ, ਜਿਸ ਸਬੰਧੀ ਸਾਵਧਾਨੀ ਵਜੋਂ ਮੰਡੀ ਕੰਪਲੈਕਸ ਵਿਚ ਸੀ. ਸੀ. ਟੀ. ਵੀ. ਕੈਮਰੇ ਲਵਾਏ ਗਏ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ 2.30 ਵਜੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ ਨੂੰ ਦੇਖ ਕੇ ਆੜ੍ਹਤੀਆਂ ਦੇ ਪੈਰਾਂ ਹੋਠੋਂ ਜ਼ਮੀਨ ਖਿਸਕ ਗਈ ਕਿ ਕਿਵੇਂ ਜਨਤਾ ਦੀ ਜਾਨ ਮਾਲ ਦੀ ਹਿਫਾਜ਼ਤ ਕਰਨ ਦਾ ਦਮ ਭਰਨ ਵਾਲੇ ਪੁਲਸ ਮੁਲਾਜ਼ਮ ਕਥਿਤ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਹਨ ਜੋ ਕਿ ਸੱਚਮੁਚ ਨਿੰਦਣਯੋਗ ਕਾਰਜ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ