Bathinda Road Accident: ਗ਼ਮ ਦੇ ਵਿੱਚ ਬਦਲੀਆਂ ਪੁੱਤ ਦੇ ਵਿਆਹ ਦੀਆਂ ਖੁਸ਼ੀਆਂ, ਸੜਕ ਹਾਦਸੇ ਵਿੱਚ ਹੋਈ ਪਿਉ ਦੀ ਮੌਤ

grooms-father-died-in-road-accident-in-bathinda
Bathinda Road Accident: ਸਬ ਡਵੀਜ਼ਨ ਤਲਵੰਡੀ ਸਾਬੋ ਪਿੰਡ ਲੇਲੇਵਾਲਾ ‘ਚ ਇੱਕ ਵਿਅਕਤੀ ਦੀ ਆਪਣੇ ਸਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ ਹਾਦਸੇ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਕਰਮਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਸੀ ਜੋ ਮੋਟਰਸਾਈਕਲ ਤੇ ਪਿੰਡ ਸੀਂਗੋ ਤੋਂ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਉਂਣ ਸਮੇਂ ਮੈਰਿਜ ਪੈਲਸ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਨੂੰਹ ਤੇ ਉਸ ਦਾ ਪੋਤਰਾ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Bathinda Murder News: ਬਠਿੰਡਾ ਵਿੱਚ ਕੀਤੇ ਗਏ ਅਕਾਲੀ ਨੇਤਾ ਦਾ ਕਤਲ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੇ ਲਾਏ ਗੰਭੀਰ ਦੋਸ਼

ਸਮਾਜ ਸੇਵੀ ਨੇ ਕਾਰ ਚਾਲਕਾਂ ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕਾਰ ਚਾਲਕਾਂ ਨੇ ਕਥਿਤ ਤੌਰ ਤੇ ਅਣਗਹਿਲੀ ਨਾਲ਼ ਕਰਮਜੀਤ ਖਾਨ ਦੇ ਮੋਟਰਸਾਈਕਲ ਨਾਲ ਜਾ ਟਕਰਾਈ ਅਤੇ ਕਾਰ ਚਾਲਕ ਕੋਲ ਕੋਈ ਵੀ ਡਰਾਈਵਰੀ ਲਾਈਸੈਂਸ ਨਹੀਂ ਹੈ। ਉਨ੍ਹਾਂ ਕਾਰ ਚਾਲਕ ਤੇ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਮੌਤ ਨਾਲ ਪਿੰਡ ‘ਚ ਸੋਗ ਦੀ ਲਹਿਰ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ