Sumedh Saini Latest News: ਸੈਣੀ ਦੀ ਗ੍ਰਿਫਤਾਰੀ ਲਈ ਬਾਦਲਾਂ ਦੇ ਟਿਕਾਣਿਆਂ ਮਾਰਿਆ ਜਾਵੇ ਛਾਪਾ: ਆਪ

aam-aadmi-party-accused-captain-and-badal-for-sumedh-saini-missing

Sumedh Saini Latest News: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਫਸੇ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਜੈਡ ਸਕਿਉਰਿਟੀ ਦੇ ਬਾਵਜੂਦ ਭਗੌੜਾ ਹੋਣ ਅਤੇ ਸੈਣੀ ਬਾਰੇ ਹੋ ਰਹੇ ਸਨਸਨੀਖ਼ੇਜ਼ ਖ਼ੁਲਾਸਿਆਂ ਨੂੰ ਲੈ ਕੇ ਅਮਰਿੰਦਰ ਸਿੰਘ ਸਰਕਾਰ ਦੇ ਨਾਲ-ਨਾਲ ਬਾਦਲਾਂ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਇੱਕ ਬਿਆਨ ‘ਚ ਆਪ ਵਿਧਾਇਕਾਂ ਨੇ ਨੇ ਕਿਹਾ ਕਿ ਅਦਾਲਤੀ ਹੁਕਮਾਂ ‘ਤੇ ਹੁਣ ਪੰਜਾਬ ਪੁਲਸ ਸੈਣੀ ਦੀ ਗ੍ਰਿਫਤਾਰੀ ਲਈ ਛਾਪੇ ਮਾਰਨ ਦੇ ਡਰਾਮੇ ਕਰ ਰਹੀ ਹੈ, ਜਦਕਿ ਸਵਾਲ ਇਹ ਹੈ ਕਿ ਜੈਡ ਸਕਿਉਰਿਟੀ ਦੇ ਬਾਵਜੂਦ ਸੁਮੇਧ ਸੈਣੀ ਭਗੌੜਾ ਹੋਣ ‘ਚ ਕਿਵੇਂ ਕਾਮਯਾਬ ਹੋ ਗਿਆ?

ਹ ਵੀ ਪੜ੍ਹੋ: Chandigarh News: ਚੰਡੀਗੜ੍ਹ ਵਾਸੀਆਂ ਲਈ ਆਈ ਖੁਸ਼ੀ ਦੀ ਖ਼ਬਰ, ਵੀਕਐਂਡ ‘ਤੇ ਖੁੱਲ੍ਹੀ ਰਹੇਗੀ ਸੁਖਨਾ ਲੇਕ

ਕੁਲਤਾਰ ਸਿੰਘ ਸੰਧਵਾਂ ਨੇ ਸਿੱਧਾ ਦੋਸ਼ ਲਗਾਇਆ ਕਿ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਦੀਆਂ ਅੱਖਾਂ ਦੇ ਇਸ ਤਾਰੇ ਨੂੰ ਬਚਾਉਣ ‘ਚ ਜੁਟੀ ਹੋਈ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਸਰਕਾਰ ਇਨਸਾਫ਼ ਪਸੰਦ ਹੁੰਦੀ ਤਾਂ ਨਾ ਕੇਵਲ ਮੁਲਤਾਨੀ ਸਗੋਂ ਸੈਣੀ ਮੋਟਰਜ਼ ਕਾਰੋਬਾਰੀ ਵਿਨੋਦ ਕੁਮਾਰ ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖ਼ਤਿਆਰ ਸਿੰਘ ਦੇ 15 ਮਾਰਚ 1994 ਨੂੰ ਹੋਏ ਅਗਵਾ ਅਤੇ ਉਨ੍ਹਾਂ ਦੀ ਪੱਕੀ ਗੁੰਮਸ਼ੁਦਗੀ ਵਾਲੇ ਮਾਮਲੇ ‘ਚ ਸੈਣੀ ਨੂੰ ਖਿੱਚਦੀ ਅਤੇ ਉਨ੍ਹਾਂ ਦੀ 24 ਸਾਲ ਕਾਨੂੰਨੀ ਲੜਾਈ ਲੜਨ ਵਾਲੀ ਬਿਰਧ ਮਾਤਾ ਨੂੰ ਇਨਸਾਫ਼ ਦਿੰਦੀ। ਇਨ੍ਹਾਂ ਹੀ ਨਹੀਂ ਸੈਣੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਅਤੇ ਬਾਦਲਾਂ ਦੇ ਰਾਜ ‘ਚ ਡੀਜੀਪੀ ਹੁੰਦਿਆਂ ਕੀਤੇ ਗਏ ਭ੍ਰਿਸ਼ਟਾਚਾਰ ਨਾਲ ਸੈਣੀ ਵੱਲੋਂ ਬਣਾਈ ਸੈਂਕੜੇ ਏਕੜ ਸੰਪਤੀ ਦੀ ਵੀ ਜਾਂਚ ਕਰਦੀ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ