ਪਿਤਾ ਨੇ ਨਾਬਾਲਗ ਬੇਟੀ ਦਾ ਜ਼ਬਰਨ ਕੀਤਾ ਵਿਆਹ, ਅੱਗੋਂ ਪਤੀ ਨੇ ਜੀਜੇ ਤੇ ਭਰਾਵਾਂ ਅੱਗੇ ਪਰੋਸੀ ਨਾਬਾਲਗ ਪਤਨੀ

Ludhiana Girl Child Marriage and Rape News

ਡਾਬਾ ਦੇ ਸੁੰਦਰ ਨਗਰ ਇਲਾਕੇ ‘ਚ ਇਕ ਪਿਤਾ ਨੇ ਆਪਣੀ ਨਾਬਾਲਗਾ ਬੇਟੀ ਦਾ ਜ਼ਬਰਨ ਵਿਆਹ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ, ਜਦੋਂ ਨਾਬਾਲਗਾ ਦੇ ਪਤੀ ਨੇ ਉਸ ਨੂੰ ਆਪਣੇ ਭਰਾਵਾਂ ਦੇ ਅੱਗੇ ਵੀ ਪਰੋਸ ਦਿੱਤਾ। ਪਤੀ ਅਤੇ ਉਸ ਦੇ ਭਰਾਵਾਂ ਨੇ ਨਾਬਾਲਗਾ ਦੇ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦੀ ਮਾਂ ਨੂੰ ਇਸ ਦਾ ਪਤਾ ਲੱਗਣ ਤੋਂ ਬਆਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਡਾਬਾ ਦੀ ਪੁਲਸ ਨੇ ਨਾਬਾਲਗਾ ਦੀ ਮਾਂ ਦੇ ਬਿਆਨਾਂ ‘ਤੇ ਪਿਤਾ ਬਿੱਟੂ, ਪਤੀ ਪਰਮਜੀਤ ਸਿੰਘ, ਪਤੀ ਦੇ ਭਰਾ ਜਸਵਿੰਦਰ ਸਿੰਘ ਜੱਸੀ, ਰਵੀ, ਸੋਮਾ, ਜਸਵਿੰਦਰ ਕੌਰ, ਪ੍ਰਿਯਾ, ਚਰਨੋ, ਪ੍ਰੀਤੀ ਅਤੇ ਕਿੰਦਰ ਖਿਲਾਫ 9,10 ਚਿਲਡਰਨ ਮੈਰਿਜ ਪ੍ਰੋਹੀਬਿਸ਼ਨ ਐਕਟ 2016 ਅਤੇ ਜਬਰ-ਜ਼ਿਨਾਹ ਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਪੀੜਤ ਦੀ ਮਾਂ ਨੇ ਦੱਸਿਆ ਕੀ 15 ਸਾਲ ਪਹਿਲਾਂ ਉਸ ਦਾ ਵਿਆਹ ਬਿਟੀ ਨਾਲ ਹੋਇਆ ਸੀ। ਜਿਸ ਤੋਂ ਉਸਦੇ ਤਿੰਨ ਬੱਚੇ ਹਨ ਦੋ ਬੱਚੇ ਉਸਦੇ ਨਾਲ ਹਨ ਅਤੇ ਵੱਡੀ ਕੁੜੀ ਜਿਸਦੀ ਉਮਰ 13 ਸਾਲ ਹੈ। ਉਹੋ ਉਸਦੇ ਪਤੀ ਨਾਲ ਰਹਿੰਦੀ ਸੀ। ਉਸਨੇ ਦੱਸਿਆ ਕੀ ਪਿੱਛਲੇ ਪੰਜ ਸਾਲਾਂ ਤੋਂ ਉਹੋ ਅਪਣੇ ਪਤੀ ਨਾਲੋਂ ਵੱਖ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਉਸਦੇ ਪਤੀ ਨੇ ਰਿਸ਼ਤੇਦਾਰਾ ਦੇ ਨਾਲ ਮਿਲ ਕੇ ਉਸਦੀ ਨਾਬਾਲਗ ਧੀ ਦਾ ਵਿਆਹ ਮੁਲਜ਼ਮ ਪਰਮਜੀਤ ਨਾਲ ਕਰ ਦਿੱਤਾ। ਇਸ ਤੋਂ ਬਾਦ ਪਰਮਜੀਤ ਨੇ ਉਸ ਨਾਲ ਜ਼ਬਰ -ਜਨਾਹ ਕੀਤਾ ਅਤੇ ਫਿਰ ਅਪਣੇ ਭਰਾਵਾਂ ਅਤੇ ਜੀਜੇ ਅੱਗੇ ਪਰੋਸ ਦਿੱਤਾ। ਉਕਤ ਸਾਰੇ ਮੁਲਜ਼ਮ ਉਸਦੀ ਬੇਟੀ ਨੂੰ ਤੰਗ ਕਰ ਰਹੇ ਹਨ। ਉਸਦੀ ਧੀ ਉਥੋਂ ਭੱਜ ਕੇ ਆਈ ਅਤੇ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਦ ਉਸਨੇ ਪੁਲਿਸ ਨੁੰ ਦਰਖ਼ਾਸਤ ਦਿੱਤੀ। ਉਧਰ SHO ਪਵਿੱਤਰ ਸਿੰਘ ਨੇ ਕਿਹਾ ਕੀ ਮੁਲਜ਼ਮ ਦੀ ਭਾਲ ਵਿੱਚ ਪੁਲਿਸ ਗਈ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ