Moga Kidnapping News : 10 ਸਾਲਾਂ ਬੱਚੇ ਨੂੰ ਦਿਨਦਿਹਾੜੇ ਕੀਤਾ ਅਗਵਾ, ਇਲਾਕੇ ਵਿੱਚ ਸਹਿਮ ਦਾ ਮਾਹੋਲ

10-year-old boy kidnapped in Moga by 2 men

ਮੋਗਾ – ਕਸਬਾ ਬਾਘਾਪੁਰਾਣਾ ਦੇ ਮੁੱਦਕੀਰੋਡ ਤੋਂ ਬੱਚੇ ਨੂੰ ਦਿਨਦਿਹਾੜੇ ਤਕਰੀਬਨ 12.30 ਤੋਂ 1 ਵਜੇ ਦੇ ਕਰੀਬ ਕਿਡਨੈਪਿੰਗ ਨੂੰ ਲੈ ਕੇ ਸ਼ਹਿਰ ‘ਚ ਸਨਸਨੀ ਫੈਲ ਗਈ। ਦਿਨਦਿਹਾੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਸ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਉੱਥੇ ਹੀ ਬੱਚੇ ਅਮਨਦੀਪ ਸਿੰਘ ਦੀ ਮਾਂ ਨੇ ਦੱਸਿਆ ਕਿ ਸਾਡੀ ਮਿਸਤਰੀ ਦੀ ਦੁਕਾਨ ਹੈ। ਹਰ ਰੋਜ਼ ਦੀ ਤਰ੍ਹਾਂ ਬੱਚਾ ਬਾਹਰ ਖੇਡ ਰਿਹਾ ਸੀ ਕਿ 2 ਲੋਕ ਕਾਰ ‘ਚ ਸਵਾਰ ਹੋ ਕੇ ਆਏ ਅਤੇ ਬੱਚੇ ਨੂੰ ਜ਼ਬਰਦਸਤੀ ਉਠਾ ਕੇ ਲੈ ਗਏ। ਬੱਚੇ ਦੀ ਮਾਂ ਨੇ ਰੌਂਦੇ ਹੋਇਆ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਨੂੰ ਕੌਣ ਲੈ ਕੇ ਗਿਆ ਹੈ।

ਇਹ ਵੀ ਪੜ੍ਹੋ : ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ, ਸੂਏ ਕੋਲ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਦੁਕਾਨ ਵਿੱਚ ਕੰਮ ਕਾਰਨ ਵਾਲੇ ਲੜਕੇ ਅਕਾਸ਼ਦੀਪ ਨੇ ਦੱਸਿਆ ਕੀ ਬੱਚੇ ਨੇ ਆਕੇ ਉਸੋ ਕੋਲੋਂ ਪਾਣੀ ਮੰਗਿਆ ਅਤੇ ਇਨ੍ਹੇਂ ਵਿੱਚ ਕਾਰ ਸਵਾਰ ਉਸਨੁੰ ਚੁੱਕ ਕੇ ਲੈ ਗਏ। ਮੌਕੇ ਤੇ ਪੁੱਜੇ ਬਾਘਾਪੁਰਾਣਾ ਦੇ ਡੀ.ਐਸ.ਪੀ ਜਸਵਿੰਦਰ ਸਿੰਘ ਨੇ ਕਿਹਾ ਕੀ ਜਾਣਕਾਰੀ ਦੌਰਾਨ ਇਹ ਗੱਲ ਸਾਮਣੇ ਆਇ ਹੈ ਕੀ ਕਾਰ ਸਵਾਰਾਂ ਨੇ ਦੁਕਾਨ ਤੇ ਆਕੇ ਪਹਿਲਾਂ ਫੋਨ ਨੰਬਰ ਮੰਗਿਆ ਕਿਹਾ ਕੀ ਉਨ੍ਹਾਂ ਨੇ ਦੁਕਾਨ ਵਿੱਚ ਕੰਮ ਕਰਵਾਉਣ ਹੈ ਅਤੇ ਏਨੇ ਵਿੱਚ ਕਾਰ ਸਵਾਰ ਬੱਚੇ ਨੂੰ ਚੁੱਕ ਕੇ ਲੈ ਗਏ। ਬੱਚੇ ਦੀ ਉਮਰ 10 ਸਾਲ ਹੈ ਦੋ ਲੋਕ ਕਾਰ ਵਿੱਚ ਸਵਾਰ ਸਨ। ਇਸ ਮਾਮਲੇ ਵਿੱਚ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ