ਮਾਂ ਦੀ ਮੌਤ ਤੋਂ ਦੁਖੀ ਹੋਏ ਦੋ ਭਰਾਵਾਂ ਨੇ ਕੀਤੀ ਖੁਦਖੁਸ਼ੀ

Saddened by mother death two brothers committ suicide

ਮਾਨਸਾ – ਵਾਰਡ ਨੰਬਰ 4 ਦੀ ਉਸ਼ਾ ਰਾਣੀ ਦੀ ਦੋਂਹੇ ਕਿਡਨੀ ਫੇਲ ਹੋ ਜਾਣ ਕਾਰਨ ਮੌਤ ਦੀ ਖ਼ਬਰ ਸਾਮਨੇ ਆਉਂਦੇ ਹੀ ਉਸਦੇ ਦੋ ਮੁੰਡਿਆਂ ਵਲੋਂ ਦੋ ਹਫਤਿਆਂ ਵਿੱਚ ਹੀ ਖੁਦਖੱਸ਼ੀ ਕਰ ਲਈ ਹੈ। ਮਰਨ ਵਾਲਿਆਂ ਦੀ ਪਛਾਣ ਸੁਨੀਲ ਅਤੇ ਮੁਕੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾਂ ਦੇ ਵੱਡੇ ਭਰਾ ਮਹਿੰਦਰ ਕੁਮਾਰ ਬਾਂਸਲ ਨੇ ਦੱਸਿਆ ਕੀ ਉਸਦੇ ਪਿਤਾ ਪ੍ਰਿਤਪਾਲ ਬਾਂਸਲ ਦੀ 1995 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਦ ਮੇਰੀ ਮਾਂ ਦੋਨੇਂ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ।

ਇਹ ਵੀ ਪੜ੍ਹੋ : ਪਿਤਾ ਨੇ ਨਾਬਾਲਗ ਬੇਟੀ ਦਾ ਜ਼ਬਰਨ ਕੀਤਾ ਵਿਆਹ, ਅੱਗੋਂ ਪਤੀ ਨੇ ਜੀਜੇ ਤੇ ਭਰਾਵਾਂ ਅੱਗੇ ਪਰੋਸੀ ਨਾਬਾਲਗ ਪਤਨੀ

ਮਹਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਕਿਡਨੀ ਰੋਗ ਤੋਂ ਪੀੜਤ ਸੀ ਅਤੇ ਦਿੱਲੀ ਦੇ ਇਕ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਹਿੰਦਰ ਪਾਲ ਨੇ ਦੱਸਿਆ ਕਿ ਮੌਤ ਦੇ ਬਾਅਦ ਛੋਟੇ ਭਰਾ ਸੁਨੀਲ ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਸੁਨੀਲ ਦੀ ਮੌਤ ਦੇ ਬਾਅਦ ਭਰਾ ਮੁਕੇਸ਼ ਕੁਮਾਰ ਨੇ 15 ਸਤੰਬਰ ਨੂੰ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ