Corona Outbreak in Punjab: Corona ਕਾਰਨ ਲੁਧਿਆਣਾ ਪਰਵਾਸੀ ਗੁਰਦੇਵ ਸਿੰਘ ਭਿੰਡਰ ਦੀ ਅਮਰੀਕਾ ਵਿੱਚ ਮੌਤ

corona-virus-ludhiana-immigrant-gurdev-singh-bhinder-dies-in-usa

Corona Outbreak in Punjab: ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਲੁਧਿਆਣਾ ਦੇ ਰਹਿਣ ਵਾਲੇ 62 ਸਾਲਾਂ ਦੇ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਭਿੰਡਰ ਪੁੱਤਰ ਸਵ. ਦਲੀਪ ਸਿੰਘ ਭਿੰਡਰ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੁਰਗਾਪੁਰੀ ਹੈਬੋਵਾਲ ਕਲਾਂ ਲੁਧਿਆਣਾ ਦੀ ‘ਕੋਰੋਨਾ ਵਾਇਰਸ’ ਕਾਰਣ ਮੌਤ ਹੋ ਗਈ। ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਦੁਰਗਾਪੁਰੀ ਇਲਾਕੇ ‘ਚ ਰਹਿਣ ਵਾਲੇ ਮ੍ਰਿਤਕ ਗੁਰਦੇਵ ਸਿੰਘ ਭਿੰਡਰ ਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਭਿੰਡਰ ਜਨਰਲ ਸਕੱਤਰ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੇ ਇਸ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਦੇਵ ਭਿੰਡਰ 35 ਸਾਲ ਪਹਿਲਾਂ ਅਮਰੀਕਾ ਰੋਜ਼ਗਾਰ ਦੀ ਖਾਤਰ ਗਿਆ ਸੀ।

ਇਹ ਵੀ ਪੜ੍ਹੋ: COVID19 Updates: ਦੁਨੀਆ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਕਹਿਰ, Corona ਮਰੀਜ਼ਾਂ ਦੀ ਗਿਣਤੀ 4060 ਤੋਂ ਪਾਰ

ਇਸ ਸਮੇਂ ਉਨ੍ਹਾਂ ਦੇ ਭਰਾ ਦਾ ਉੱਥੇ ਚੰਗਾ ਕਾਰੋਬਾਰ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅਮਰੀਕਾ ਦੇ ਹਸਪਤਾਲ ‘ਚ ਇਲਾਜ ਅਧੀਨ ਸੀ। ਇਕ ਦਿਨ ਪਹਿਲਾਂ ਉਹ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਉਸ ਨਾਲ ਫੋਨ ‘ਤੇ ਗੱਲਬਾਤ ਵੀ ਹੋਈ ਸੀ ਪਰ ਐਤਵਾਰ ਸਵੇਰੇ ਉੱਥੋਂ ਇਹ ਦੁੱਖ ਭਰਿਆ ਸਮਾਚਾਰ ਆ ਗਿਆ ਕਿ ਗੁਰਦੇਵ ਸਿੰਘ ਭਿੰਡਰ ਇਸ ਦੁਨਿਆਵੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ