ਕੋਰੋਨਾ ਖਿਲਾਫ ਲੜਾਈ ਵਿੱਚ Yuvraj Singh ਨੇ ਵਧਾਇਆ ਹੱਥ, PM Cares ਵਿਚ ਕੀਤਾ ਡੋਨੇਸ਼ਨ

Yuvraj Donates in PM Cares in Fight against Corona

ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ਨੀਵਾਰ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ (PM Cares Fund) ਨੂੰ 50 ਲੱਖ ਰੁਪਏ ਦਾਨ ਕੀਤੇ ਹਨ। ਇਸ ਆਲਰਾਊਂਡਰ ਨੇ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਖਿਲਾਫ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਹੁਣ ਤੱਕ ਇਸ ਘਾਤਕ ਵਾਇਰਸ ਨਾਲ ਦੇਸ਼ ਵਿਚ 4000 ਤੋਂ ਵੱਧ ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 109 ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਇਹ ਵੀ ਪੜ੍ਹੋ : Corona ਕਾਰਨ ਮਾੜੇ ਹਾਲਾਤਾਂ ਨਾਲ ਜੂਝਦੇ ਪਰਿਵਾਰਾਂ ਨੂੰ ਸੁਨੰਦਾ ਸ਼ਰਮਾ ਨੇ ਵੰਡਿਆ ਖਾਣਾ, ਵੀਡੀਓ ਵਾਇਰਲ

ਯੁਵਰਾਜ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ,’ ਏਕਤਾ ਦਿਖਾਉਣ ਵਾਲੇ ਇਸ ਦਿਨ ਮੈਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ 50 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਹਾਂ। ਕਿਰਪਾ ਕਰਕੇ ਤੁਸੀਂ ਵੀ ਆਪਣੇ ਵਲੋਂ ਯੋਗਦਾਨ ਕਰੋ’।

ਦੂਜੇ ਪਾਸੇ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਲਾਕਡਾਊਨ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਭੱਜੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਇਸ ਮੁਸ਼ਕਲ ਸਥਿਤੀ ਵਿੱਚ ਜਲੰਧਰ ਦੇ 5000 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਗੇ।

Sports News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ