Corona in Punjab: ਪੰਜਾਬ ਵਿੱਚ Corona ਨੇ ਪਸਾਰੇ ਪੈਰ, ਮੋਹਾਲੀ ਵਿੱਚ ਇਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

one-new-corona-case-in-mohali

Corona in Punjab: ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਵਾਪਸ ਪਰਤੇ ਸੈਕਟਰ-68 ਦੇ ਰਹਿਣ ਵਾਲੇ ਵਿਅਕਤੀ ਦੀ ਤਾਂ ਪਹਿਲਾਂ ਹੀ Corona ਰਿਪੋਰਟ ਪਾਜ਼ੇਟਿਵ ਆਈ ਸੀ, ਹੁਣ ਸੋਮਵਾਰ ਨੂੰ ਉਸ ਦੇ 29 ਸਾਲਾ ਬੇਟੇ ਦੀ Corona ਸਬੰਧੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ, ਸਿਹਤ ਵਿਭਾਗ ਸਮੇਤ ਪੁਲਸ ਦੀਆਂ ਟੀਮਾਂ ਸੈਕਟਰ-68 ਪਹੁੰਚ ਗਈਆਂ ਹਨ ਅਤੇ ਪੀੜਤ ਨੂੰ ਆਪਣੇ ਨਾਲ ਐਂਬੂਲੈਂਸ ‘ਚ ਇਲਾਜ ਲਈ ਲੈ ਗਈਆਂ ਹਨ। ਉੱਥੇ ਹੀ ਪੁਲਸ ਨੇ ਸਾਰਾ ਏਰੀਆ ਸੀਲ ਕਰ ਦਿੱਤਾ ਹੈ। ਇਸ ਕੇਸ ਤੋਂ ਬਾਅਦ ਮੋਹਾਲੀ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ 16 ਹੋ ਗਈ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਕਹਿਰ, ਰੂਪਨਗਰ ਵਿੱਚ Corona ਦੇ ਦੋ ਨਵੇਂ ਪੋਜ਼ੀਟਿਵ ਮਾਮਲੇ ਆਏ ਸਾਹਮਣੇ

ਸਿਹਤ ਵਿਭਾਗ ਵਲੋਂ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ‘ਚ ਕੁੱਲ 103 ਲੋਕਾਂ ਦੇ ਟੈਸਟ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ‘ਚੋਂ 71 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਅਜੇ 32 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਕੁੱਲ 1416 ਲੋਕਾਂ ਨੂੰ ਘਰਾਂ ‘ਚ ਹੀ ਕੁਆਰੰਟਾਈਨ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ 1147 ਲੋਕਾਂ ਦੇ ਸਮੇਂ ਦੀ ਮਿਆਦ ਖਤਮ ਹੋ ਚੁੱਕੀ ਹੈ ਅਤੇ ਹੁਣ 269 ਲੋਕ ਅਜੇ ਵੀ ਕੁਆਰੰਟਾਈਨ ‘ਤੇ ਰੱਖੇ ਗਏ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ