Corona in Ludhiana: ਲੁਧਿਆਣਾ ਦੇ ਸਮਰਾਲਾ ਵਿੱਚ Corona Positive ਔਰਤ ਦੀ ਹੋਈ ਮੌਤ

corona-patient-died-in-ludhiana

Corona in Ludhiana: ਇਥੋਂ ਦੇ ਨੇੜਲੇ ਪਿੰਡ ਗੋਹ ਦੀ ਇਕ 62 ਸਾਲਾ ਬਜ਼ੁਰਗ ਔਰਤ ਦੇ ਲਏ ਗਏ ਕਰੋਨਾਂ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਿਛਲੇ 15 ਦਿਨਾਂ ਤੋਂ ਬੀਮਾਰ ਚੱਲ ਰਹੀ ਇਸ ਔਰਤ ਨੂੰ ਹਾਲਤ ਖਰਾਬ ਹੋਣ ‘ਤੇ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ। ਪ੍ਰਸਾਸ਼ਨ ਵੱਲੋਂ ਪਿੰਡ ਨੂੰ ਸੀਲ ਕੀਤੇ ਜਾਣ ਸਮੇਤ ਹੋਰ ਜ਼ਰੂਰੀ ਕਦਮ ਚੁੱਕੇ ਗਏ ਹਨ।

ਇਹ ਵੀ ਪੜ੍ਹੋ: P.A.U. News: PAU ਨੇ ਕਿਸਾਨ ਭਰਾਵਾਂ ਨੂੰ ਆਨਲਾਈਨ ਦਿੱਤੀ ਖੁੰਬਾਂ ਦੀ ਖੇਤੀ ਕਰਨ ਦੀ ਸਿਖਲਾਈ

ਐੱਸ. ਐੱਮ. ਓ. ਮਾਨੂੰਪੁਰ ਡਾ. ਅਜੀਤ ਸਿੰਘ ਨੇ ਇਸ ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਔਰਤ ਪਿਛਲੀ 5 ਮਈ ਤੋਂ ਹੀ ਬੀਮਾਰ ਸੀ ਅਤੇ ਪਿੰਡ ਦੇ ਹੀ ਕਿਸੇ ਡਾਕਟਰ ਕੋਲੋ ਦਵਾਈ ਲੈਂਦੀ ਰਹੀ। 12 ਮਈ ਨੂੰ ਕਿਸੇ ਹੋਰ ਡਾਕਟਰ ਕੋਲੋ ਚੈਕਅਪ ਕਰਵਾਇਆ ਗਿਆ ਤਾਂ ਛਾਤੀ ‘ਚ ਇਨਫੈਕਸ਼ਨ ਆਉਣ ‘ਤੇ ਕਰੋਨਾ ਹੋਣ ਦਾ ਸ਼ਕ ਹੋਇਆ। ਜਿਸ ਮਗਰੋਂ ਇਸ ਔਰਤ ਦਾ ਕਰੋਨਾ ਟੈਸਟ ਲਈ ਸੈਂਪਲ ਲਿਆ ਗਿਆ ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਔਰਤ ਨੇੜੇ ਦੇ ਪਿੰਡ ਰਸੂਲੜਾ ਵਿਖੇ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਈ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ