Corona in Iran: ਈਰਾਨ ਵਿੱਚ Corona ਦਾ ਕਹਿਰ, 10,000 ਤੋਂ ਜਿਆਦਾ ਸਿਹਤ ਕਰਮਚਾਰੀ Corona Positive

iran-10000-health-workers-corona-positive

ਈਰਾਨ ਵਿਚ ਹੁਣ ਤੱਕ 10,000 ਤੋਂ ਵਧੇਰੇ ਸਿਹਤ ਕਰਮੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਉਪ ਮੰਤਰੀ ਕਾਸਿਮ ਜਾਨਬਾਬਾਈ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਸ ਹਫਤੇ ਦੀ ਸ਼ੁਰੂਆਤ ਵਿਚ ਆਈਆਂ ਖਬਰਾਂ ਵਿਚ ਸਿਰਫ 800 ਸਿਹਤ ਕਰਮੀਆਂ ਦੇ ਇਨਫੈਕਟਿਡ ਹੋਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ: Cholera in Kenya: Corona ਤੋਂ ਬਾਅਦ ਕੀਨੀਆ ਵਿੱਚ ਹੈਜ਼ੇ ਦਾ ਕਹਿਰ, 13 ਲੋਕਾਂ ਦੀ ਮੌਤ

ਈਰਾਨ ਨੇ ਕਿਹਾ ਹੈ ਕਿ ਇਹਨਾਂ ਵਿਚੋਂ 100 ਤੋਂ ਵਧੇਰੇ ਸਿਹਤ ਕਰਮੀਆਂ ਦੀ ਮੌਤ ਹੋ ਚੁੱਕੀ ਹੈ। ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7249 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਕਿਯਾਨੂਸ਼ ਜਹਾਂਪੋਰ ਨੇ ਕਿਹਾ ਕਿ ਕੋਰੋਨਾਵਾਇਰਸ ਇਨਫੈਕਸ਼ਨ ਦੇ 1,29,000 ਪੁਸ਼ਟ ਮਾਮਲੇ ਸਨ, ਜਿਹਨਾਂ ਵਿਚੋਂ ਬੁੱਧਵਾਰ ਨੂੰ ਸਾਹਮਣੇ ਆਏ 2392 ਨਵੇਂ ਮਾਮਲੇ ਵੀ ਸ਼ਾਮਲ ਹਨ।ਇੱਥੇ ਦੱਸ ਦਈਏ ਕਿ ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਦੁਨੀਆ ਭਰ ਵਿਚ ਪੀੜਤਾਂ ਦੀ ਗਿਣਤੀ 51 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ 33 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ