P.A.U. News: PAU ਨੇ ਕਿਸਾਨ ਭਰਾਵਾਂ ਨੂੰ ਆਨਲਾਈਨ ਦਿੱਤੀ ਖੁੰਬਾਂ ਦੀ ਖੇਤੀ ਕਰਨ ਦੀ ਸਿਖਲਾਈ

online-mushroom-training-by-pau-ludhiana
P.A.U. News: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਬੀਤੇ ਦਿਨੀਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੁੰਬਾਂ ਦੀ ਕਾਸ਼ਤ ਲਈ ਦੋ ਦਿਨਾਂ ਆਨਲਾਈਨ ਖੇਤੀ ਸਿਖਲਾਈ ਦਿੱਤੀ। ਕੁੱਲ ਮਿਲਾ ਕੇ 80 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਆਨਲਾਈਨ ਸਿਖਲਾਈ ਵਿਚ ਭਾਗ ਲਿਆ। ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ.ਏ.ਯੂ. ਵਲੋਂ ਪਹਿਲੀ ਵਾਰ ਆਨਲਾਈਨ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤਕ ਖੁੰਬਾਂ ਦੀ ਕਾਸ਼ਤ ਦੇ ਲਗਭਗ ਸਾਰੇ ਪੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Ludhiana Gangster News: ਲੁਧਿਆਣਾ ਵਿੱਚ ਦਿਨ ਦਿਹਾੜੇ ਹੋਈ ਗੁੰਡਾਗਰਦੀ, ਫਾਈਨਾਂਸਰ ਤੇ ਤਲਵਾਰਾਂ ਨਾਲ ਕੀਤਾ ਹਮਲਾ

ਸੀਨੀਅਰ ਮਾਇਕਰੋਬਾਇਓਲੋਜਿਸਟ ਡਾ.ਐੱਚ.ਐੱਸ.ਸੋਢੀ. ਵਲੋਂ ਖੁੰਬਾਂ ਦੀ ਖੇਤੀ ਦੇ ਪ੍ਰਮੁੱਖ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਮਾਈਕਰੋਬਾਇਓਲੋਜੀ ਵਿਭਾਗ ਦੇ ਮਾਹਿਰਾਂ ਡਾ. ਸ਼ਿਵਾਨੀ ਸ਼ਰਮਾ ਅਤੇ ਡਾ.ਗਗਨਦੀਪ ਕੌਰ ਨੇ ਮਿਲਕੀ ਅਤੇ ਪੈਡੀ ਖੁੰਬਾਂ ਦੀ ਕਾਸ਼ਤ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਨੇ ਖੁੰਬਾਂ ਦੇ ਮੰਡੀਕਰਨ ਅਤੇ ਇਸ ਖੇਤਰ ਵਿਚ ਹੋਰ ਲਾਭ ਲੈਣ ਦੇ ਨੁਕਤੇ ਸਿਖਿਆਰਥੀਆਂ ਨਾਲ ਸਾਂਝੇ ਕੀਤੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ