Corona in Chandigarh: ਚੰਡੀਗੜ੍ਹ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 11 ਨਵੇਂ ਕੇਸ ਆਏ ਸਾਹਮਣੇ

11-new-corona-cases-in-chandigarh

Corona in Chandigarh: ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦਾ ਕਹਿਰ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਰੋਨਾ ਵਾਇਰਸ ਦਾ ਗੜ੍ਹ ਬਣੀ ਬਾਪੂਧਾਮ ਕਾਲੋਨੀ ‘ਚੋਂ ਕੋਰੋਨਾ ਦੇ 11 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ‘ਚੋਂ 9 ਕੇਸ ਇੱਕ ਹੀ ਬਿਲਡਿੰਗ ਦੇ ਹਨ। ਹੁਣ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 216 ਤੱਕ ਪੁੱਜ ਗਿਆ ਹੈ। ਇਨ੍ਹਾਂ ‘ਚੋਂ 77 ਐਕਟਿਵ ਕੇਸ ਹਨ ਅਤੇ ਹੁਣ ਤੱਕ ਸ਼ਹਿਰ ‘ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਰਾਤ ਨੂੰ ਵੀ 4 ਸਾਲਾਂ ਦੇ ਬੱਚੇ ਸਮੇਤ 3 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਦੇ ਸੈਕਟਰ 28/29 ਦੀ ਡਿਵਾਈਡਿੰਗ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਚਲਦੀ BMW ਨੂੰ ਲੱਗੀ ਅੱਗ

ਇਨ੍ਹਾਂ ‘ਚੋਂ 6 ਸਾਲਾਂ ਦੀ ਲੜਕੀ ਅਤੇ 28 ਸਾਲਾਂ ਦੀ ਇਕ ਔਰਤ ਇਕ ਹੀ ਪਰਿਵਾਰ ‘ਚੋਂ ਹੈ। ਰਾਤ ਤੱਕ ਮਰੀਜ਼ਾਂ ਦੀ ਗਿਣਤੀ 205 ਤੱਕ ਸੀ ਪਰ ਵੀਰਵਾਰ ਸਵੇਰ ਤੱਕ ਇਹ ਗਿਣਤੀ 216 ਤੱਕ ਪਹੁੰਚ ਗਈ। ਬਾਪੂਧਾਮ ਦੇ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਸ ‘ਚ 50 ਸਾਲ ਦੀ ਇਕ ਔਰਤ, 16 ਦੀ ਲੜਕੀ ਅਤੇ 10 ਸਾਲ ਦਾ ਇਕ ਬੱਚਾ ਹੈ। ਦੋ ਵਾਰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ। ਇਸ ਤਿੰਨਾਂ ਨੂੰ ਪੁਰਾਣੀ ਪਾਲਿਸੀ ਤਹਿਤ ਟੈਸਟ ਕਰ ਕੇ ਡਿਸਚਾਰਜ ਕੀਤਾ ਗਿਆ ਹੈ।