Ludhiana Robbery News: ਲੁਧਿਆਣਾ ਦੇ ਵਿੱਚ ਲੁੱਟ ਦੀ ਸਭ ਤੋਂ ਵੱਡੀ ਵਾਰਦਾਤ, 30 ਕਿਲੋ ਸੋਨਾ ਲੈ ਕੇ ਹੋਏ ਫ਼ਰਾਰ

big-robbery-in-gold-loan-company-in-ludhiana

Ludhiana Robbery News: ਲੁਧਿਆਣਾ ਵਿੱਚ ਸੋਮਵਾਰ ਨੂੰ ਲੁੱਟਮਾਰ ਦੀ ਸਭ ਤੋਂ ਵੱਡੀ ਘਟਨਾ ਵਾਪਰੀ। ਲੁਧਿਆਣਾ ਦੇ ਗਿੱਲ ਰੋਡ ‘ਤੇ ਸਥਿਤ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਨੇੜੇ ਗੋਲਡ ਲੋਨ ਦੇਣ ਵਾਲੀ ਕੰਪਨੀ IIFL ਨੂੰ ਚਾਰ ਲੁਟੇਰਿਆਂ ਨੇ ਦਿਨ ਦਿਹਾੜੇ ਲੁੱਟ ਲਿਆ। ਲੁਟੇਰਿਆਂ ਵੱਲੋਂ ਤਕਰੀਬਨ 30 ਕਿਲੋ ਸੋਨਾ ਲੁੱਟਣ ਦੀ ਸੰਭਾਵਨਾ ਹੈ, ਜਿਸ ਦੀ ਕੀਮਤ ਲਗਭਗ 12 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ: Ludhiana Crime News: ਵਾਰ ਮਿਊਜ਼ੀਅਮ ਵਿੱਚ ਹੋਈ ਚੋਰੀ, ਮਹਾਰਾਜਾ ਰਣਜੀਤ ਸਿੰਘ ਦੀ ਖੁੱਖਰੀ ਹੋਈ ਗਾਇਬ

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਵੇਰੇ 11:30 ਵਜੇ ਦੇ ਕਰੀਬ ਚਾਰ ਹਥਿਆਰ ਬੰਦ ਲੁਟੇਰੇ ਗੋਲਡ ਲੋਨ ਦੇਣ ਵਾਲੀ ਕੰਪਨੀ IIFL ਦੇ ਵਿੱਚ ਦਾਖਿਲ ਹੋਏ। ਉਸ ਤੋਂ ਬਾਅਦ ਇਹਨਾਂ ਚਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ਤੇ IIFL ਕੰਪਨੀ ਦੇ ਵਿੱਚੋਂ 30 ਕਿਲੋ ਸੋਨਾ ਲੁੱਟ ਕੇ ਫਰਾਰ ਹੋ ਗਏ। ਇਸ ਵੱਡੀ ਘਟਨਾ ਦਾ ਪਤਾ ਲੱਗਣ ਤੇ ਪੁਲਿਸ ਮੌਕੇ ਤੇ ਯੌਜਜੀ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਦੇ ਵਿੱਚ ਲੱਗ ਗਈ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ