Ludhiana Crime News: ਵਾਰ ਮਿਊਜ਼ੀਅਮ ਵਿੱਚ ਹੋਈ ਚੋਰੀ, ਮਹਾਰਾਜਾ ਰਣਜੀਤ ਸਿੰਘ ਦੀ ਖੁੱਖਰੀ ਹੋਈ ਗਾਇਬ

maharaj-ranjit-singh-khukuri-war-museum-ludhiana-crime-news

Ludhiana Crime News: ਇਸ ਸਮੇਂ ਦੀ ਵੱਡੀ ਖ਼ਬਰ ਜੀ. ਟੀ. ਰੋਡ ਅਮਲਤਾਸ ਕੋਲ ਸਥਿਤ Maharaja Ranjit Singh War Museum ਤੋਂ ਆਈ ਹੈ। ਜਿਥੇ ਦੋ ਕਾਰ ਸਵਾਰ ਲੜਕਿਆਂ ਨੇ ਵਾਰ ਮਿਊਜ਼ੀਅਮ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਖੁੱਖਰੀ ਚੋਰੀ ਕਰ ਲਈ ਹੈ। ਜਦੋਂ ਮਿਊਜ਼ੀਅਮ ਦੇ ਪ੍ਰਬੰਧਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸੇਮ ਟਾਬਰੀ ਥਾਣੇ ਦੀ ਪੁਲਿਸ ਸਾਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ।

ਇਹ ਵੀ ਪੜ੍ਹੋ: Ludhiana Death News: ਪਾਰਕ ਦੇ ਵਿੱਚ ਨੌਜਵਾਨ ਦੀ ਮਿਲੀ ਲਾਸ਼, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ

ਥਾਣਾ ਸਲੇਮ ਟਾਬਰੀ ਪੁਲਿਸ ਨੇ ਜਾਂਚ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਦੇ ਕਲਰਕ ਸੂਬੇਦਾਰ ਮੇੇਜਰ ਧਰਮਪਾਲ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦਾ ਕੇਸ ਦਰਜ ਕਰ ਲਿਆ ਹੈ। ਸੂਬੇਦਾਰ ਮੇਜਰ ਧਰਮਪਾਲ ਨੇ ਦੱਸਿਆ ਕਿ 6 ਫਰਵਰੀ ਨੂੰ ਸ਼ਾਮ ਕਰੀਬ 4 ਵਜੇ ਦੋ ਕਲੀਨਸ਼ੇਵ ਲਡ਼ਕੇ ਮਿਊਜ਼ੀਅਮ ਦੇਖਣ ਆਏ। ਲਡ਼ਕਿਆਂ ਨੇ ਕਾਰ ਪਾਰ ਕਰ ਕੇ ਖਿਡ਼ਕੀ ਤੋਂ ਟਿਕਟ ਲਈ ਕੁਝ ਹੀ ਮਿੰਟਾਂ ’ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ।

maharaj-ranjit-singh-khukuri-war-museum-ludhiana-crime-news

ਜਦੋਂ ਮੁਜੀਆਂ ਦੇ ਪ੍ਰਬੰਧਕਾਂ ਨੇ CCTV ਕੈਮਰੇ ’ਚ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਦੀਵਾਰ ਤੋਂ ਲਾਈ ਗਈ ਖੁੱਖਰੀ ਨੂੰ ਬਡ਼ੀ ਮੁਸ਼ਕਿਲ ਨਾਲ ਲਾਹਿਆ, ਜਦੋੋਂ ਖਡ਼ਾਕਾ ਸੁਣ ਕੇ ਸਕਿਓਰਿਟੀ ਗਾਰਡ ਅੰਦਰ ਗਿਆ ਤਾਂ ਉਹਨਾਂ ਦੋਹਾ ਲੜਕਿਆਂ ਨੇ ਚਲਾਕੀ ਵਰਤੀ ਅਤੇ ਬਹਾਨੇ ਨਾਲ ਫੋਟੋ ਖਿੱਚਣ ਲੱਗੇ। ਉਸਦੇ ਵਾਪਸ ਜਾਂਦੇ ਹੀ ਲਡ਼ਕੇ ਨੇ ਖੁੱਖਰੀ ਲਾਹੀ ਅਤੇ ਉਸ ਨੂੰ ਕੋਟ ’ਚ ਲੁਕੋ ਲਿਆ। ਸਬ ਇੰਸਪੈਕਟਰ ਜਗਦੇਵ ਸਿੰਘ ਦੱਸਿਆ ਕਿ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮਿਊਜ਼ੀਅਮ ਦੇ ਬਾਹਰ ਲੱਗੇ ਕੈਮਰਿਆਂ ਦੇ ਵਿੱਚੋਂ ਉਹਨਾਂ ਦੀ ਕਾਰ ਦਾ ਨੰਬਰ ਪਤਾ ਕਰਨ ਦੀ ਕੋਸਿਸ ਲਗਾਤਾਰ ਜਾਰੀ ਹੈ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ