Corona in Ludhiana: ਲੁਧਿਆਣਾ ਵਿੱਚ ਟੁੱਟਿਆ Corona ਦਾ ਕਹਿਰ, Corona ਦੇ ਇਕੱਠੇ 11 ਪੋਜ਼ੀਟਿਵ ਕੇਸ ਆਏ ਸਾਹਮਣੇ

11-new-corona-case-in-ludhiana

Corona in Ludhiana: ਵਿਸ਼ਵ ਭਰ ਦੇ ਕਈ ਦੇਸ਼ਾਂ ‘ਚ ਫੈਲ ਚੁੱਕੇ Coronavirus ਨੇ ਜ਼ਿਲ੍ਹਾ ਲੁਧਿਆਣਾ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਲੁਧਿਆਣਾ ‘ਚ Coronavirus ਪੀੜਤਾਂ ਦੇ ਇਕੱਠੇ 11 ਕੇਸ ਆਉਣ ਨਾਲ ਲੋਕਾਂ ‘ਚ ਅਫਰਾ-ਤਫਰੀ ਮੱਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕੀਤੀ ਹੈ। ਇਨ੍ਹਾਂ Corona ਪੀੜਤਾਂ ‘ਚ 4 ਵਿਦਿਆਰਥੀ ਅਤੇ 7 ਸ਼ਰਧਾਲੂ ਨਾਂਦੇੜ ਸਾਹਿਬ ਤੋਂ ਆਏ ਸਨ।

ਇੱਥੇ ਇਹ ਦੱਸਣਯੋਗ ਹੈ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਬੀਤੇ ਦਿਨ ਕਈ ਇਲਾਕਿਆਂ ‘ਚ ਸਰਵੇ ਦੌਰਾਨ 142 ਅਜਿਹੇ ਵਿਅਕਤੀ ਪਛਾਣ ਕੇ ਉਨ੍ਹਾਂ ਨੂੰ ਇਕਾਂਤਵਾਸ ‘ਚ ਭੇਜਿਆ ਹੈ, ਜਿਨ੍ਹਾਂ ‘ਤੇ Coronavirus ਦੇ ਸ਼ੱਕੀ ਮਰੀਜ਼ ਹੋਣ ਦਾ ਸ਼ੱਕ ਹੈ। ਸਿਵਲ ਸਰਜਨ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਕੋਟਾ ਅਤੇ ਨਾਂਦੇੜ ਸਾਹਿਬ ਤੋਂ ਆਉਣ ਵਾਲੇ ਲਗਭਗ 112 ਅਜਿਹੇ ਵਿਅਕਤੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ। ਉਨ੍ਹਾਂ ਵਲੋਂ ਹਰ ਵਿਅਕਤੀ ਦੀ ਸਕ੍ਰੀਨਿੰੰਗ ਕੀਤੀ ਜਾ ਰਹੀ ਹੈ, ਜੋ ਉਕਤ ਦੋ ਥਾਵਾਂ ਤੋਂ ਪਰਤ ਕੇ ਆਏ ਸਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ