Corona in Chandigarh: ਚੰਡੀਗੜ੍ਹ ਵਿੱਚ Corona ਦੇ 7 ਨਵੇਂ ਕੇਸ ਆਏ ਸਾਹਮਣੇ, ਬਾਪੂਧਾਮ ਕਾਲੋਨੀ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

 

7-new-corona-positive-cases-in-chandigarh

Corona in Chandigarh: Coronavirus ਦਾ ਕਹਿਰ ਚੰਡੀਗੜ੍ਹ ‘ਚ ਇਸ ਸਮੇਂ ਪੂਰੇ ਜ਼ੋਰਾਂ ‘ਤੇ ਹੈ। ਸ਼ਹਿਰ ਅੰਦਰ Corona ਮਰੀਜ਼ਾਂ ਦਾ ਅੰਕੜਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਸਵੇਰੇ ਸ਼ਹਿਰ ‘ਚ 7 ਨਵੇਂ Corona ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਇਹ ਸਾਰੇ ਦੇ ਸਾਰੇ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਇਨ੍ਹਾਂ ਨਵੇਂ ਕੇਸਾਂ ‘ਚ 19 ਸਾਲਾ ਕੁੜੀ, 51 ਸਾਲਾ ਪੁਰਸ਼, 40 ਸਾਲਾ ਪੁਰਸ਼, 65 ਸਾਲਾ ਪੁਰਸ਼, 60 ਸਾਲਾ ਪੁਰਸ਼, 50 ਸਾਲਾ ਪੁਰਸ਼ ਅਤੇ 20 ਸਾਲਾਂ ਦਾ ਇਕ ਨੌਜਵਾਨ ਸ਼ਾਮਲ ਹੈ।

ਬੀਤੇ ਦਿਨ ਜਿਨ੍ਹਾਂ 10 ਲੋਕਾਂ ਦੀ ਰਿਪੋਰਟ ਪੈਂਡਿੰਗ ਸੀ, ਉਨ੍ਹਾਂ ‘ਚੋਂ ਹੀ 7 ਲੋਕਾਂ ‘ਚ Coronavirus ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ 3 ਹੋਰ Coronavirus ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਨ੍ਹਾਂ ‘ਚੋਂ 2 ਮਰੀਜ਼ ਬਾਪੂਧਾਮ ਕਾਲੋਨੀ ਅਤੇ ਇਕ ਮਰੀਜ਼ ਸੈਕਟਰ-33 ਨਾਲ ਸਬੰਧਿਤ ਸੀ। ਇਨ੍ਹਾਂ ਸਾਰੇ ਕੇਸਾਂ ਨੂੰ ਮਿਲਾ ਕੇ ਚੰਡੀਗੜ੍ਹ ‘ਚ ਕੁੱਲ Coronavirus ਪੀੜਤ ਮਰੀਜ਼ਾਂ ਦੀ ਗਿਣਤੀ 66 ਤੱਕ ਪੁੱਜ ਗਈ ਹੈ।

7-new-corona-positive-cases-in-chandigarh

ਬਾਪੂਧਾਮ ਕਾਲੋਨੀ ‘ਚ ਇਸ ਤੋਂ ਪਹਿਲਾਂ ਵੀ 15 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਅੱਜ ਦੇ ਕੇਸਾਂ ਨੂੰ ਮਿਲਾ ਕੇ ਬਾਪੂਧਾਮ ਕਾਲੋਨੀ ‘ਚ ਕੁੱਲ Coronavirus ਪੀੜਤਾਂ ਦੀ ਗਿਣਤੀ 22 ‘ਤੇ ਪੁੱਜ ਗਈ ਹੈ। ਕਾਲੋਨੀ ‘ਚ ਕੋਰੋਨਾ ਮਰੀਜ਼ਾਂ ਦਾ ਵੱਧਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇੰਨੇ ਜ਼ਿਆਦਾ ਮਰੀਜ਼ ਆਉਣ ਕਾਰਨ ਬਾਪੂਧਾਮ ਕਾਲੋਨੀ Corona ਦਾ ਗੜ੍ਹ ਹੀ ਬਣ ਗਈ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।