ਪਟਿਆਲਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਕਰੋੜ ਦੀ ਪੁਰਾਣੀ ਕਰੰਸੀ ਤੇ ਹਥਿਆਰ ਕੀਤੇ ਬਰਾਮਦ

patiala police seized one crore old currency

ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਏ ਜਾਣ ਪਿੱਛੋਂ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਦੌਰਾਨ ਪਟਿਆਲਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਕਰੋੜ ਦੀ ਪੁਰਾਣੀ ਤੇ ਇੱਕ ਲੱਖ 54 ਹਜ਼ਾਰ ਦੀ ਨਵੀਂ ਕਰੰਸੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 452 ਬੋਰ ਦਾ ਪਿਸਤੌਲ, 9 ਚੱਲੇ ਹੋਏ ਤੇ 13 ਜ਼ਿੰਦਾ ਕਾਰਤੂਸ ਵੀ ਮਿਲੇ ਹਨ।

ਪਟਿਆਲਾ ਪੁਲਿਸ ਨੇ ਇਨਕਮ ਟੈਕਸ ਵਿਭਾਗ, ਈਡੀ ਤੇ ਚੋਣ ਕਮਿਸ਼ਨ ਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

ਜਰੂਰ ਪੜ੍ਹੋ : ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਤਰਨ ਤਾਰਨ ਦੀ ਅਦਾਲਤ ‘ਚ ਪੇਸ਼ੀ ਭੁਗਤਣ ਆਇਆ ਕੈਦੀ ਫਰਾਰ

ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਨੀ ਕਰੰਸੀ ਤੇ ਹਥਿਆਰ ਲੈ ਕੇ ਮੁਲਜ਼ਮ ਅੰਬਾਲਾ ਤੋਂ ਚੱਲੇ ਸੀ ਤੇ ਇਨ੍ਹਾਂ ਨੇ ਪਟਿਆਲਾ ਤੋਂ ਵੀ ਅੱਗੇ ਜਾਣਾ ਸੀ। ਪਟਿਆਲਾ ਪੁਲਿਸ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Source:AbpSanjha