Ludhiana Rape News: ਅਮਰੂਦ ਤੋੜਨ ਦੇ ਬਹਾਨੇ 10 ਸਾਲਾਂ ਬੱਚੀ ਨਾਲ ਕੀਤੀ ਜ਼ਬਰ ਜਨਾਹ ਕਰਨ ਦੀ ਕੋਸਿਸ

young-try-to-rape-with-10-yrs-old-girl-in-ludhiana

Ludhiana Rape News: ਅਮਰੂਦ ਤੋੜਨ ਦੇ ਬਹਾਨੇ ਗੁਆਂਢੀ ਨੌਜਵਾਨ 10 ਸਾਲ ਦੀ ਬੱਚੀ ਨੂੰ ਆਪਣੇ ਨਾਲ ਪੀ. ਏ. ਯੂ. ’ਚ ਲੈ ਗਿਆ, ਜਿੱਥੇ ਬੇਅਬਾਦ ਜਗ੍ਹਾ ’ਤੇ ਲਿਜਾ ਕੇ ਉਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ’ਤੇ ਦੋਸ਼ੀ ਭੱਜ ਗਿਆ। ਇਸ ਤੋਂ ਬਾਅਦ ਬੱਚੀ ਦੀ ਮਾਂ ਨੂੰ ਜਦੋਂ ਪਤਾ ਲੱਗਾ ਤਾਂ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਪੀ. ਏ. ਯੂ ਦੀ ਪੁਲਸ ਨੇ ਜੈੱਡ ਬਲਾਕ ਫਲੈਟਾਂ ’ਚ ਰਹਿਣ ਵਾਲੇ ਦੋਸ਼ੀ ਵਿੱਕੀ ਕੁਮਾਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਅਕਸਰ ਉਹ ਕੰਮ ’ਤੇ ਜਾਂਦੀ ਹੈ ਤਾਂ ਉਸ ਦੀ ਬੇਟੀ ਅਤੇ ਬੇਟਾ ਘਰ ’ਚ ਇਕੱਲੇ ਹੁੰਦੇ ਹਨ।

ਇਹ ਵੀ ਪੜ੍ਹੋ: Ludhiana Corona News: ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ, ਪਾਇਲ ਦੇ ASI ਜਸਪਾਲ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ

ਐਤਵਾਰ ਨੂੰ ਜਦੋਂ ਉਹ ਕੰਮ ’ਤੇ ਗਈ ਤਾਂ ਇਸ ਦੌਰਾਨ ਉਨ੍ਹਾਂ ਦਾ ਗੁਆਂਢੀ ਵਿੱਕੀ ਆਇਆ ਅਤੇ ਉਸ ਦੀ 10 ਸਾਲਾ ਬੇਟੀ ਨੂੰ ਬਹਾਨੇ ਨਾਲ ਪੀ. ਏ. ਯੂ. ਲੈ ਗਿਆ, ਜਿੱਥੇ ਅਮਰੂਦ ਤੋੜਨ ਦੇ ਬਹਾਨੇ ਬੇਟੀ ਨੂੰ ਖਾਲੀ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਜਦ ਬੱਚੀ ਨੇ ਰੌਲਾ ਪਾਇਆ ਤਾਂ ਦੋਸ਼ੀ ਭੱਜ ਗਿਆ ਸੀ, ਜਿਸ ਤੋਂ ਬਾਅਦ ਬੱਚੀ ਘਰ ਪੁੱਜੀ ਤੇ ਮਾਮੇ ਨੂੰ ਸਾਰੀ ਗੱਲ ਦੱਸੀ। ਮਾਮੇ ਨੇ ਦੱਸਿਆ ਕਿ ਬੱਚੀ ਡਰੀ ਹੋਈ ਸੀ।ਫਿਰ ਉਨ੍ਹਾਂ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਉਧਰ, ਐੱਸ. ਐੱਚ. ਓ. ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਵਿੱਕੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ