karnataka Road Accident News: ਕਰਨਾਟਕ ਵਿੱਚ ਹੋਇਆ ਭਿਆਨਕ ਸੜਕ ਹਾਦਸਾ, ਬੱਸ ਵਿੱਚ ਲੱਗੀ ਅੱਗ 5 ਲੋਕਾਂ ਦੀ ਮੌਤ

five-people-died-in-a-bus-fire-accident-in-karnataka

karnataka Road Accident News: ਬੁੱਧਵਾਰ ਤੜਕਸਾਰ ਚਿੱਤਰਦੁਰਗ ਜ਼ਿਲ੍ਹੇ ਵਿਚ ਰਾਸ਼ਟਰੀ ਹਾਈਵੇਅ-4 ‘ਤੇ ਬੈਂਗਲੁਰੂ ਤੋਂ ਆ ਰਹੀ ਇਕ ਬੱਸ ‘ਚ ਅੱਗ ਲੱਗ ਗਈ। ਇਸ ਘਟਨਾ ਵਿਚ 3 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 27 ਦੇ ਕਰੀਬ ਲੋਕ ਝੁਲਸ ਗਏ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਹਾਈਵੇਅ-4 ‘ਤੇ ਤੜਕੇ ਸਾਢੇ 3 ਵਜੇ ਇਕ ਬੱਸ ਵਿਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਬੱਸ ਨੂੰ ਕਾਫੀ ਨੁਕਸਾਨ ਪੁੱਜਾ ਹੈ।

ਇਹ ਵੀ ਪੜ੍ਹੋ: Haryana Road Accident News: ਹਰਿਆਣਾ ਦੇ ਜੀਂਦ ਵਿੱਚ i20 ਕਾਰ ਤੇ ਪਿੱਕਅਪ ਦੀ ਹੋਈ ਟੱਕਰ, 2 ਸਕੇ ਭਰਾਵਾਂ ਦੀ ਮੌਤ

ਬੱਸ ਬੀਜਾਪੁਰ ਤੋਂ ਬੈਂਗਲੁਰੂ ਆ ਰਹੀ ਸੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਜੇ ਤਕ ਸ਼ਿਨਾਖ਼ਤ ਨਹੀਂ ਹੋ ਸਕੀ ਹੈ। ਹਾਦਸੇ ‘ਚ ਝੁਲਸ ਗਏ ਕਈ ਲੋਕਾਂ ਨੂੰ ਚਿੱਤਰਦੁਰਗ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਬੱਸ ਸੜਕ ਕਿਨਾਰੇ ਖੜ੍ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਕੁੱਕੇ ਸ਼੍ਰੀ ਟ੍ਰੈਵਲਜ਼’ ਦੀ ਸੀ।

Punjabi New Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ