ਲੁਧਿਆਣਾ ਜੇਲ਼੍ਹ ਵਿਚ ਚੱਲੀ ਗੋਲੀ , ਏਸੀਪੀ ਸੰਦੀਪ ਭਡੇਰਾ ਜ਼ਖਮੀ

Ludhaina Jail

ਲੁਧਿਆਣਾ: ਵੀਰਵਾਰ ਦੁਪਹਿਰ ਦੇ ਸਮੇਂ ਲੁਧਿਆਣਾ ਜੇਲ੍ਹ ਵਿਚ ਗੋਲੀ ਚੱਲ ਗਈ। ਇਸ ਘਟਨਾ ਦਾ ਫਾਇਦਾ ਲੈਂਦਿਆਂ ਕਈ ਕੈਦੀਆਂ ਨੇ ਭੱਜਣ ਦੀ ਕੋਸਿਸ ਵੀ ਕੀਤੀ। ਪਰ ਉਸ ਤੋਂ ਬਾਅਦ ਉਹਨਾਂ ਕੈਦੀਆਂ ਦੇ ਫੜੇ ਜਾਣ ਦੀ ਖ਼ਬਰ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਲੁਧਿਆਣਾ ਜੇਲ੍ਹ ਵਿਚ ਕੈਦੀਆਂ ਦੀ ਆਪਸ ਵਿਚ ਲੜਾਈ ਹੋ ਗਈ। ਜਿਸ ਕਾਰਨ ਜੇਲ੍ਹ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ , ਇਸ ਹਾਦਸੇ ਵਿਚ ਕਈ ਕੈਦੀਆਂ ਦੇ ਜਖਮੀ ਹੋਣ ਦੀ ਖ਼ਬਰ ਹੈ। ਲੁਧਿਆਣਾ ਪੁਲਿਸ ਨੇ ਹਾਲਾਤਾਂ ਤੇ ਕਾਬੂ ਪਾਉਣ ਲਈ ਫਾਈਰਿੰਗ ਕੀਤੀ। ਜਿਸ ਦੌਰਾਨ ਇੱਕ ਕੈਦੀ ਦੀ ਮੌਤ ਦੀ ਵੀ ਖ਼ਬਰ ਹੈ।

ਇਸ ਹਾਦਸੇ ਦੌਰਾਨ ਏਸੀਪੀ ਸੰਦੀਪ ਭਡੇਰਾ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਇਸ ਹਾਦਸੇ ਦੀ ਖ਼ਬਰ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਵੀ ਪਹੁੰਚ ਗਏ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਜੇਲ੍ਹ ਦਾ ਸਾਇਰਨ ਵੀ ਵਾਰ-ਵਾਰ ਵਜਾਇਆ ਜਾ ਰਿਹਾ ਹੈ ਤੇ ਹਾਲਾਤ ਕਾਬੂ ਕੀਤੇ ਜਾ ਰਹੇ ਹਨ।