ਰਾਹੁਲ ਗਾਂਧੀ ਨੇ ਦਿੱਤਾ ਅਸਤੀਫ਼ਾ, ਕਾਂਗਰਸੀ ਲੀਡਰਾਂ ਨੂੰ ਕਹੀ ਵੱਡੀ ਗੱਲ

Rahul Gandhi

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਤੋਂ ਚੋਣ ਹਾਰਨ ਤੋਂ ਬਾਅਦ ਆਪਣੇ ਅਸਤੀਫ਼ੇ ਦਾ ਐਲਾਨ ਦਾ ਕੀਤਾ, ਇਸ ਤੋਂ ਬਾਅਦ ਕਿਸੇ ਵੀ ਕਾਂਗਰਸੀ ਲੀਡਰ ਨੇ ਹਾਰ ਦੀ ਜ਼ਿੰਮੇਵਾਰੀ ਨਹੀਂ ਲਈ। ਇਹ ਗੱਲ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੀ ਬੈਠਕ ਵਿਚ ਆਪਣੇ ਸਾਰੇ ਕਾਂਗਰਸੀ ਵਰਕਰਾਂ ਨੂੰ ਆਖੀ। ਯੂਥ ਕਾਂਗਰਸ ਨੂੰ ਇਹ ਗੱਲ ਕਹਿ ਕੇ ਰਾਹੁਲ ਗਾਂਧੀ ਨੇ ਆਪਣੇ ਅਸਤੀਫ਼ੇ ਦਾ ਦੁੱਖ ਜਾਹਿਰ ਕੀਤਾ।

ਰਾਹੁਲ ਗਾਂਧੀ ਦੇ ਅਸਤੀਫ਼ੇ ਦੇਣ ਤੋਂ ਬਾਅਦ ਉਹਨਾਂ ਨੇ ਯੂਥ ਕਾਂਗਰਸ ਨੂੰ ਕਿਹਾ ਕਿ ਮੈਂ ਅਸਤੀਫ਼ਾ ਵਾਪਿਸ ਨਹੀਂ ਲਵਾਂਗਾ। ਉਹਨਾਂ ਇਹ ਵੀ ਗੱਲ ਆਖੀ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡਾ ਸਾਥ ਛੱਡ ਕੇ ਕਿਤੇ ਨਹੀਂ ਜਾਵਾਂਗਾ। ਉਹਨਾਂ ਨੇ ਭਾਸ਼ਨ ਦਿੰਦੇ ਹੋਏ ਕਿਹਾ ਕਿ , ਅੱਜ ਮੈਂ ਚੋਣ ਹਾਰਿਆ ਹਾਂ। ਜੇਕਰ ਇੱਕ ਉਂਗਲੀ ਮੈਂ ਕਿਸੇ ਵੱਲ ਚੁਕਾਂਗਾਂ ਤਾਂ ਤਿੰਨ ਵਾਪਸ ਮੇਰੇ ਵੱਲ ਹੀ ਉੱਠਣਗੀਆਂ।

ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜਿਸ ਨੂੰ ਜਲਦੀ ਸੱਤਾ ਚਾਹੀਦੀ ਹੈ ਉਹ ਪਾਰਟੀ ਛੱਡ ਕੇ ਭਾਜਪਾ ਵਿੱਚ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੋ ਇਸ ਲੜਾਈ ਵਿਚ ਮੇਰੇ ਅਤੇ ਇਸ ਪਾਰਟੀ ਦੇ ਨਾਲ ਰਹੇਗਾ, ਉਹੀ ਪਾਰਟੀ ਦਾ ਸੱਚਾ ਸਿਪਾਹੀ ਹੈ। ਇਸ ਗੱਲਬਾਤ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਰਹਿਣਗੇ।