ਮਹਿੰਦਰਪਾਲ ਬਿੱਟੂ ਹੱਤਿਆਕਾਂਡ: ਕੈਦੀ ਮਨਿੰਦਰ ਅਤੇ ਗੁਰਸੇਵਕ ਨੂੰ ਨਿਸ਼ਾਨਦੇਹੀ ਲਈ ਲਿਆਂਦਾ ਨਾਭਾ ਜੇਲ੍ਹ

Mahinderpal Bittu Murder

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਮਨਿੰਦਰ ਅਤੇ ਗੁਰਸੇਵਕ ਨੂੰ ਪੂਰੀ ਸੁਰੱਖਿਆ ਨਾਲ ਨਿਸ਼ਾਨਦੇਹੀ ਕਰਨ ਲਈ ਨਾਭਾ ਜੇਲ੍ਹ ਲਿਆਂਦਾ ਗਿਆ। ਉਹਨਾਂ ਦੋਵਾਂ ਨੂੰ ਲਿਆਉਣ ਸਮੇਂ ਸੜਕ ਦੇ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਸੀ ਤਾਂ ਜੋ ਕੋਈ ਘਟਨਾ ਨਾ ਵਾਪਰ ਸਕੇ। ਭੋਰਸੇਯੋਗ ਸੂਤਰਾਂ ਅਨੁਸਾਰ ਸੀ.ਆਈ.ਏ. ਮਨਿੰਦਰ ਅਤੇ ਗੁਰਸੇਵਕ ਤੋਂ ਬਿਨਾਂ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਲਖਵਿੰਦਰ ਲੱਖਾ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਜਲਦੀ ਹੀ ਕਤਲ ਦੀ ਸਾਜ਼ਿਸ ਦਾ ਪਰਦਾਫਾਸ਼ ਹੋ ਸਕੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਦੀ ਜਾਂਚ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਅੱਜ ਦੂਜੇ ਦਿਨ ਵੀ ਇੱਥੇ ਨਹੀਂ ਪਹੁੰਚੀ। ਡੀ.ਜੀ.ਆਈ. ਹਰਦਿਆਲ ਸਿੰਘ ਮਾਨ, ਆਈ.ਜੀ. ਅਮਰਦੀਪ ਸਿੰਘ ਰਾਏ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਅਤੇ ਏ.ਆਈ.ਜੀ ਕਾਊਂਟਰ ਇੰਟੈੱਲੀਜੈਂਸ ਕਸ਼ਮੀਰ ਸਿੰਘ ਇਹ ਸਾਰੇ ਅਫ਼ਸਰ ਈਮਾਨਦਾਰੀ ਵਜੋਂ ਪੰਜਾਬ ਪੁਲਿਸ ਵਿੱਚ ਪਰ੍ਸਿੱਧ ਹਨ। ਇਸ ਕਰਕੇ ਇਹਨਾਂ ਸਾਰਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਿੱਚ ਸ਼ਾਮਿਲ ਕੀਤਾ ਹੈ।

ਸਾਰਾ ਦਿਨ ਮੀਡੀਆ ਇਸ ਨਵੀਂ ਜੇਲ੍ਹ ਦੇ ਆਲੇ ਦੁਆਲੇ ਘੁੰਮਦਾ ਰਿਹਾ। ਸਵੇਰੇ 4 ਵਜੇ ਤੱਕ ਸਾਰੀ ਪੁਲਿਸ ਫੋਰਸ ਆਪਣੇ ਸੀਨੀਅਰ ਅਧਿਕਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਰਹੀ। ਸਾਰੀ ਪੁਲਿਸ ਨਵੀਂ ਜੇਲ ਵਿੱਚ ਨਿਸ਼ਾਨਦੇਹੀ ਨੂੰ ਲੈ ਕੇ ਹਰ ਇਕ ਸਬੂਤ ਨੂੰ ਬਿੱਟੂ ਦੇ ਕਤਲ ਨਾਲ ਜੋੜਨ ਦੀ ਕੋਸਿਸ ਕਰ ਰਹੀ ਹੈ।