Ludhiana Crime News: ਮਨੀਲਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ

the-murder-of-a-punjabi-youth-in-manila
Ludhiana Crime News: ਮਨੀਲਾ ਦੇ ਸ਼ਹਿਰ ਐਗਰੈਸਿਟੀ ਵਿੱਚ ਪਿਛਲੇ 17 ਸਾਲਾਂ ਤੋਂ ਫਾਇਨਾਂਸ ਦਾ ਕੰਮ ਕਰ ਰਹੇ ਪਿੰਡ ਐਤੀਆਣਾ ਹਾਲ ਦੇ ਸਫੀਪੁਰਾ ਦੇ ਵਸਨੀਕ ਸੁਰਜੀਤ ਸਿੰਘ (36) ਨੂੰ ਕੱਲ੍ਹ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: Ludhiana Weather Update: 24 ਘੰਟਿਆਂ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ

ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਅਤੇ ਭਰਜਾਈ ਸ਼ਰਨਜੀਤ ਕੌਰ ਹਰ ਰੋਜ ਦੀ ਤਰਾਂ ਕੁਲੈਕਸ਼ਨ ਕਰ ਰਹੇ ਸਨ, ਉਹ ਕਾਰ ਵਿਚ ਬੈਠਾ ਸੀ ਅਤੇ ਭਾਬੀ ਜੀ ਕਿਸ਼ਤ ਲੈਣ ਲਈ ਬਾਜ਼ਾਰ ਗਈ ਹੋਈ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਭਰਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਉਸਦੀ ਭਰਜਾਈ ਵਾਪਿਸ ਆਈ ਤਾਂ ਉਸ ਨੇ ਸੁਰਜੀਤ ਦੀ ਲਾਸ਼ ਨੂੰ ਖੂਨ ਨਾਲ ਲੱਥ ਪੱਥ ਹੋਈ ਦੇਖਿਆ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ