Big Boss 13 ਵਿੱਚ ਨਜ਼ਰ ਆਏਗੀ ਪਾਰਸ ਦੀ Girlfriend Akanksha Puri, ਸ਼ੋਅ ਵਿੱਚ ਆ ਕੇ ਕਰੇਗੀ Breakup!

akanksha-puri-will-enter-in-big-boss-house-to-breakup-with-paras

Paras Chabra ਨੇ ਕਈ ਵਾਰ Big Boss House ਵਿੱਚ Girlfriend Akanksha Puri ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਹੈ। ਪਾਰਸ ਦਾ ਕਹਿਣਾ ਹੈ ਕਿ ਉਹ ਅਕਾਂਕਸ਼ਾ ਤੋਂ ਵੱਖ ਹੋਣਾ ਚਾਹੁੰਦਾ ਹੈ। ਸ਼ੋਅ ਵਿੱਚ ਮਾਹਿਰਾ ਸ਼ਰਮਾ ਨਾਲ ਪਾਰਸ ਦੀ ਨੇੜਤਾ ਕਾਰਨ Akanksha ਵੀ ਪਰੇਸ਼ਾਨ ਹੈ। ਦੂਜੇ ਪਾਸੇ, ਪਾਰਸ ਦੇ ਵਿਵਹਾਰ ਨੂੰ Akanksha ਗੇਮ ਹੀ ਸਮਝ ਰਹੀ ਹੈ।

ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ Akanksha Puri ਜਲਦੀ ਹੀ ਬਿਗ ਬੌਸ ਦੇ ਘਰ ਜਾ ਸਕਦੀ ਹੈ। ਅਕਾਂਕਸ਼ਾ ਸ਼ੋਅ ‘ਤੇ ਟਾਸਕ ਲਈ ਆਵੇਗੀ। ਅਕਾਂਕਸ਼ਾ ਆਉਣ ਵਾਲੇ ਹਫਤੇ ਬਿਗ ਬੌਸ ‘ਚ ਨਜ਼ਰ ਆਵੇਗੀ। ਹਾਲਾਂਕਿ, ਅਜੇ ਤੱਕ Akanksha Puri ਦੇ ਰਿਐਲਿਟੀ ਸ਼ੋਅ ‘ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਜਿਹੀਆਂ ਖ਼ਬਰਾਂ ਵੀ ਹਨ ਕਿ ਬਿੱਗ ਬੌਸ ਵਿੱਚ ਵਾਈਲਡ ਕਾਰਡ ਐਂਟਰੀ ਜਲਦੀ ਹੀ ਆਉਣ ਵਾਲੀ ਹੈ। ਮੁਕਾਬਲਾ ਕਰਨ ਵਾਲਿਆਂ ਦਾ ਕੋਈ ਵੀ ਪਰਿਵਾਰ, ਰਿਸ਼ਤੇਦਾਰ ਜਾਂ ਦੋਸਤ 3-4 ਦਿਨਾਂ ਲਈ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋਵੇਗਾ।

akanksha-puri-will-enter-in-big-boss-house-to-breakup-with-paras

ਇਹ ਸੰਭਵ ਹੈ ਕਿ Akanksha Puri ਵਾਈਲਡ ਕਾਰਡ ਗੈਸਟ ਸ਼ੋਅ ਦੇ ਰੂਪ ਵਿੱਚ ਦਿਖਾਈ ਦੇਵੇਗੀ। ਇਸ ਤੋਂ ਪਹਿਲਾਂ Paras Chabra ਦੀ ਮਾਂ ਫੈਮਲੀ ਵੀਕ ਵਿਚ ਆ ਚੁੱਕੀ ਹੈ। ਜੇ ਅਕਸ਼ਾਂ ਪੁਰੀ ਬਿਗ ਬੌਸ ‘ਚ ਆਉਂਦੀ ਹੈ ਤਾਂ ਪਾਰਸ ਛਾਬੜਾ ਦੀ ਖੇਡ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਅਜਿਹੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ ਕਿ ਅਕਾਂਸ਼ਾ ਬਿੱਗ ਬੌਸ ਦੇ ਘਰ ਵਿੱਚ Paras Chabra ਨਾਲ ਬ੍ਰੇਕਅਪ ਕਰ ਸਕਦੀ ਹੈ। ਸ਼ੋਅ ਵਿਚ Paras Chabra ਅਤੇ Akanksha Puri ਦੇ ਰਿਸ਼ਤੇ ਦੇ ਕਈ ਰਾਜ਼ਾਂ ਦਾ ਖੁਲਾਸਾ ਕਰ ਸਕਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ